Friday, June 27, 2014

ਨੌਜਵਾਨ ਭਾਰਤ ਸਭਾ ਨੇ 'ਬਾਲ ਸਿਰਜਣਾਤਮਕ ਕੈਂਪ' ਲਗਾਇਆ


         ਬੱਚਿਆਂ ਦੇ ਚੰਗੇ ਮਾਨਸਿਕ ਤੇ ਸਰੀਰਿਕ ਵਿਕਾਸ ਤੋਂ ਬਿਨਾਂ ਪੂਰੇ ਮਨੁੱਖੀ ਸਮਾਜ ਦੇ ਬਿਹਤਰ ਭਵਿੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸੇ ਕਰਕੇ ਅਜੋਕੇ ਸਮੇਂ ਵਿੱਚ ਬੱਚਿਆਂ ਵੱਲ ਧਿਆਨ ਦੇਣਾ -ਉਹਨਾਂ ਨੂੰ ਸੰਵੇਦਨਸ਼ੀਲ ਬਨਾਉਣਾ, ਮਨੁੱਖੀ ਭਾਵਨਾਵਾਂ ਨਾਲ ਲੈਸ ਕਰਨਾ, ਸਮਾਜਿਕ ਸਰੋਕਾਰਾਂ ਲਈ ਕੰਮ ਕਰਨ ਵਾਲੀ ਕਿਸੇ ਵੀ ਜਥੇਬੰਦੀ ਲਈ ਕਾਫੀ ਮਹੱਤਵਪੂਰਨ ਹੈ। ਕਿਉਂਕਿ ਅੱਜ ਦੇ ਮੀਡੀਆ ਦੁਆਰਾ ਸਮਾਜ ਦੇ ਜਿਸ ਹਿੱਸੇ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਜਾ ਰਿਹਾ ਹੈ-ਉਹ ਹਨ ਅੱਜ ਦੇ ਬੱਚੇ। ਮੀਡੀਆ ਦੁਆਰਾ ਲਗਾਤਾਰ ਲੱਚਰ ਸੱਭਿਆਚਾਰ ਪ੍ਰੋਸ ਕੇ ਬੱਚਿਆਂ ਦੇ ਕੋਮਲ ਮਨਾਂ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਲਗਾਤਾਰ ਅਵਿਗਿਆਨਕਤਾ, ਧਾਰਮਿਕ ਕੱਟੜਤਾ, ਅਸ਼ਲੀਲਤਾ ਤੇ ਸੰਵੇਦਨਹੀਣਤਾ ਦੀਆਂ ਜ਼ਹਿਰੀਲੀਆਂ ਖੁਰਾਕਾਂ ਦਿੱਤੀਆਂ ਜਾਂਦੀਆਂ ਹਨ। ਇਸ ਨਾਲ ਬੱਚਿਆਂ ਦੀ ਕਲਪਨਾਸ਼ੀਲਤਾ, ਉਡਾਰ ਮਨ ਤੇ ਉਹਨਾਂ ਦੀ ਬੇਮੁਹਾਰ ਊਰਜਾ ਦਾ ਭੋਗ ਪਾਇਆ ਜਾ ਰਿਹਾ ਹੈ। ਮੀਡੀਆ ਦੇ ਸਭ ਤੋਂ ਪ੍ਰਭਾਵੀ ਸੰਦ ਟੈਲੀਵਿਜ਼ਨ ਦੁਆਰਾ ਬੱਚਿਆਂ ਨੂੰ 'ਆਪਾ ਕੇਂਦਰਿਤ' ਬਣਾਇਆ ਜਾ ਰਿਹਾ ਹੈ ਤੇ ਉਹਨਾਂ ਨੂੰ ਹਰ ਤਰਾਂ ਦੇ ਸਮਾਜਿਕ ਸਰੋਕਾਰਾਂ ਨਾਲੋਂ ਤੋੜਿਆ ਜਾ ਰਿਹਾ ਹੈ। ਤਾਂ ਇਸ ਬੱਚਿਆਂ ਤੇ ਹੋਇਆ ਚੌਮੁਖਾ ਹਮਲਾ ਅਸਲ 'ਚ ਸਾਡੇ ਭਵਿੱਖ ਤੇ ਹਮਲਾ ਹੈ। ਇਸ ਲਈ ਬੱਚਿਆਂ ਨੂੰ ਕਾਰਟੂਨਾਂ, ਕਾਮਿਕਸਾਂ ਤੇ ਹੋਰ ਘਟੀਆ ਸੱਭਿਆਚਾਰਕ ਸ੍ਰੋਤਾਂ ਦੇ ਬਰਕਸ ਉਹਨਾਂ ਦੀਆਂ ਸਿਰਜਣਾਤਮਕ ਪ੍ਰਤਿਭਾਵਾਂ ਜਿਵੇਂ ਚਿੱਤਰਕਲਾ, ਸੰਗੀਤ, ਸਿਨੇਮਾ, ਨਾਟਕ, ਪਰੀ ਕਹਾਣੀਆਂ ਘੜਨੀਆਂ, ਸਾਹਿਤ ਪੜਨਾ ਤੇ ਇਸਤੋਂ ਇਲਾਵਾ ਹੋਰ ਇਨਸਾਨੀ ਰੁਚੀਆਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਇਸੇ ਵਿਚਾਰ ਨੂੰ ਪ੍ਰਣਾਕੇ ਪਿੰਡ ਪੱਖੋਵਾਲ ਵਿੱਚ ਨੌਜਵਾਨ ਭਾਰਤ ਸਭਾ ਨੇ ਗਰਮੀਆਂ ਦੀਆਂ ਛੁੱਟੀਆਂ ਵਿੱਚ 19 ਤੋਂ ਲੈਕੇ 26 ਜੂਨ ਤੱਕ ਬਾਲ ਸਿਰਜਣਾਤਮਕ ਕੈਂਪ ਲਗਾਇਆ। ਇਸ ਕੈਂਪ ਵਿੱਚ ਤਕਰੀਬਨ 65 ਬੱਚਿਆਂ ਨੇ ਹਿੱਸਾ ਲਿਆ-ਜਿਨਾਂ ਵਿੱਚ ਵੱਡੀ ਗਿਣਤੀ ਮਜ਼ਦੂਰਾਂ ਦੇ ਬੱਚਿਆਂ ਦੀ ਸੀ। ਹਫਤਾ ਭਰ ਚੱਲੇ ਇਸ ਕੈਂਪ ਵਿੱਚ ਬੱਚਿਆਂ ਨੂੰ ਨਾਟਕ, ਗੀਤ-ਸੰਗੀਤ, ਚਿੱਤਰਕਲਾ, ਤਾਇਕਵਾਂਡੋ, ਕਵਿਤਾ ਉਚਾਰਣ ਅਤੇ ਨਾਚ ਵਰਗੀਆਂ ਕਲਾਵਾਂ ਸਿਖਾਈਆਂ ਗਈਆਂ। ਇਸ ਤੋਂ ਇਲਾਵਾ ਬੱਚਿਆਂ ਨੂੰ ਸੰਵੇਦਨਸ਼ੀਲ ਬਨਾਉਣ, ਮਨੁੱਖੀ ਕਦਰਾਂ ਨਾਲ ਭਰਨ ਤੇ ਚੰਗੇ ਨਾਗਰਿਕ ਗੁਣਾਂ ਨੂੰ ਸਿਖਾਉਣ ਲਈ ਲਗਾਤਾਰ ਗੱਲਬਾਤ ਜ਼ਰੀਏ ਪ੍ਰੇਰਿਤ ਕੀਤਾ ਗਿਆ। ਇਸ ਸਿਖਲਾਈ ਦੇ ਨਾਲ ਨਾਲ ਬੱਚਿਆਂ ਨੂੰ ਕੁਝ ਚੰਗੀਆਂ ਫਿਲਮਾਂ ਵੀ ਵਿਖਾਈਆਂ ਗਈਆਂ। ਕੈਂਪ ਦੇ ਅਖੀਰਲੇ ਦਿਨ 26 ਜੂਨ ਨੂੰ ਹੋਏ ਸਮਾਪਤੀ ਸਮਾਰੋਹ ਵਿੱਚ ਬੱਚਿਆਂ ਵੱਲੋਂ ਤਿਆਰ ਨਾਟਕ, ਕਵਿਤਾਵਾਂ, ਨਾਚ, ਸਮੂਹ ਗੀਤ ਪੇਸ਼ ਕੀਤੇ ਗਏ। ਬੱਚਿਆਂ ਵੱਲੋਂ ਨਾਟਕ 'ਟੋਆ' ਤੇ ਰਵਿੰਦਰਨਾਥ ਠਾਕੁਰ ਦੀ ਕਹਾਣੀ 'ਤੇ ਅਧਾਰਿਤ ਨਾਟਕ 'ਤੋਤਾ' ਦੀ ਪੇਸ਼ਕਾਰੀ ਕੀਤੀ ਗਈ। ਬੱਚਿਆਂ ਦੁਆਰਾ ਤਿਆਰ ਕੀਤੀਆਂ ਚਿੱਤਕਾਰੀਆਂ ਦੀ ਵੀ ਪ੍ਰਦਰਸ਼ਨੀ ਲਗਾਈ +ਗਈ। ਸਮਾਪਤੀ ਸਮਾਰੋਹ ਵਿੱਚ ਵੱਡੀ ਗਿਣਤੀ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਆਲੇ ਦੁਆਲੇ ਦੇ ਪਿੰਡਾਂ ਦੇ ਵੀ ਕਈ ਲੋਕ ਹਾਜ਼ਰ ਸਨ। ਸਮਾਰੋਹ ਦੇ ਅੰਤ 'ਚ ਨੌਜਵਾਨ ਭਾਰਤ ਸਭਾ ਦੇ ਕਨਵੀਨਰ ਛਿੰਦਰਪਾਲ ਨੇ ਕਿਹਾ ਕਿ ਇੱਕ ਬਿਹਤਰ ਭਵਿੱਖ ਲਈ ਬੱਚਿਆਂ ਨੂੰ ਸੰਭਾਲਣਾ ਬਹੁਤ ਜਰੂਰੀ ਹੈ। ਅੱਜ ਦੇ ਸੱਭਿਆਚਾਰਕ ਗੰਧਲੇਪਣ ਤੋਂ ਬਚਾਉਣ ਲਈ ਉਹਨਾਂ ਬੱਚਿਆਂ ਅੰਦਰ ਪੁਸਤਕ ਸੱਭਿਆਚਾਰ ਵਿਕਸਤ ਕਰਨ ਦੀ ਗੱਲ ਤੇ ਜੋਰ ਦਿੱਤਾ। ਸਮਾਰੋਹ ਦੇ ਅੰਤ ਵਿੱਚ ਸਿਰਜਣਾਤਮਕ ਕੈਂਪ 'ਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਇਨਾਮ ਦੇ ਰੂਪ ਵਿੱਚ ਕਿਤਾਬਾਂ ਦਿੱਤੀਆਂ ਗਈਆਂ।




+

Sunday, May 25, 2014

'ਨੌਜਵਾਨ ਭਾਰਤ ਸਭਾ' ਨੇ ਮਨਾਇਆ ਗਦਰੀ ਸੂਰਬੀਰ 'ਸ਼ਹੀਦ ਕਰਤਾਰ ਸਿੰਘ ਸਰਾਭਾ' ਦਾ ਜਨਮ ਦਿਨ

 "ਇਨਕਲਾਬ ਜਿਦਾਬਾਦ"                                     "ਗਦਰ ਲਹਿਰ ਦੇ ਸ਼ਹੀਦ ਅਮਰ ਰਹਿਣ"                          
                  ਇਸ ਮੌਕੇ 'ਨੋਜਵਾਨ ਭਾਰਤ ਸਭਾ' ਵਲੋਂ ਇ੍ਕ ਵਿਚਾਰ ਚਰਚਾ(ਆਮ ਸਭਾ) ਦਾ ਆਯੋੇਜਨ ਕੀਤਾ ਗਿਆ। ਪਿੰਡ ਦੇ ਨੌਜਵਾਨਾਂ ਨੂੰ ਇਕ੍ਠੇ ਕਰਕੇ 'ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਲਾਸਾਨੀ ਕੁਰਬਾਨੀ ਤੇ ਅਜ ਦਾ ਸਮਾਂ 'ਵਿਸ਼ੇ ਤੇ ਨੌਭਾਸ ਦੇ ਸਾਥੀ ਕੁਲਵਿੰਦਰ ਨੇ ਆਪਣੇ ਵਿਚਾਰ ਪੇਸ਼ ਕੀਤੇ।
                    ਉਹਨਾਂ 'ਸ਼ਹੀਦ ਕਰਤਾਰ ਸਿੰਘ ਸਰਾਭਾ' ਦੀ ਜਿੰਦਗੀ ਦਾ ਵੇਰਵਾੀ ਦਿੰਦੇ ਹੋਏ, ਅਜ ਦੇ ਸਮੇ ਚ ਉਹਨਾਂ ਦੀ ਸੋਚ ਦੀ ਪਰਸੰਕਗਤਾ ਦੀ ਗ੍ਲ ਕੀਤੀ। ਉਹਨਾਂ ਕਿਹਾ ਕਿ ਜਿਸ ਤਰਾਂ ਦੇ ਸਮਾਜ ਵਾਸਤੇ ਸਾਡੇ ਇਹਨਾਂ ਗਦਰੀ ਸੂਰਮਿਆਂ ਨੇ ਆਪਣੀ ਜਿੰਦਗੀ ਦੀ ਕੁਰਬਾਨੀ ਕੀਤੀ ਸੀ ਅਜ ਵੀ ਉਸ ਤਰਾਂ ਦੀ ਸਮਾਜ ਨਹੀਂ ਬਣਿਅਾਂ-ਅਜ ਵੀ ਇਸ ਦੇਸ਼ ਦੀ ਕਰੋਡ਼ਾਂ-ਕਰੋਡ਼਼ ਮਿਹਨਤਕਸ਼ ਅਬਾਦੀ ਗਰੀਬੀ, ਭੁਖਮਰੀ, ਮਹਿੰਗਾਈ ਦੀ ਮਾਰ ਝਲ ਰਹੀ ਹੈ। ਦੇਸ਼ ਦੀ ਨੌਜਵਾਨ ਪੀਡ਼ੀ ਬੇਰੁਜਗਾਰੀ ਦੀ ਚਕੀ ਵਿਚ ਪਿਸ ਰਹੀ ਹੈ ਤੇ ਦੇਸ਼ ਦੇ ਹਾਕਮ ਸਿਰਫ ਸਰਮਾਏਦਾਰਾਂ ਦੀ ਚਾਕਰੀ ਕਰਨ ਨੂੰ ਲ੍ਗੇ ਹੋਏ ਹਨ|
                   ਉਹਨਾਂ ਕਿਹਾ ਕਿ ਅਜ ਦਾ ਇਹ ਲੋਟੂ-ਮੁਨਾਫਾਖੋਰ ਸਮਾਜ ਅਸਲ ਚ ਸਾਡੇ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਹੈ ਹੀ ਨਹੀਂ। ਉਹ ਤਾਂ ਇਕ ਐਸਾ ਸਮਾਜ ਚਾਹੁੰਦੇ ਸਨ ਜਿਥੇ ਹਰ ਕਿਰਤੀ ਦੀ ਇਕ ਇਜਤ ਮਾਣਦੀ ਜਿੰਦਗੀ ਹੋਵੇ, ਸਮਾਜ ਚ ਗਰੀਬੀ, ਬੇਰੁਜਗਾਰੀ, ਮਹਿੰਗਾਈ , ਭਰਿਸ਼ਟਾਚਾਰ ਨਾ ਹੋਵੇ।
                   ਉਹਨਾਂ ਇਹ ਵੀ ਕਿਹਾ ਕਿ ਸਾਨੂੰ ਇਹ ਉਮੀਦ ਵੀ ਨਹੀਂ ਕਰਨੀ ਚਾਹੀਦੀ ਕਿ ਸਾਡੇ ਸ਼ਹੀਦਾਂ ਦੇ ਸੁਪਨਿਆਂ ਦੀ ਉਸਾਰੀ ਇਹ ਵੋਟ-ਬਟੋਰੂ ਪਾਰਟੀਅਾਂ ਕਰਨਗੀਆਂ। ਇਹ ਸਭ ਇਸ ਸਮੁਚੇ ਮਨੁਖਦੋਖੀ ਢਾਂਚੇ ਨੂੰ ਉਲਟਾਕੇ ਇਕ 'ਇਨਕਲਾਬ 'ਜਰੀਏ ਹੀ ਸਭ ਸੰਭਵ ਹੈ।ਇਸਦੇ ਲਈ ਉਹਨਾਂ ਦੇਸ਼ ਦੇ ਨੌਜਵਾਨਾਂ ਨੂੰ ਅਗੇ ਆਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਰਾਹ ਚਲਣ ਤੇ ਇਸ ਘਟੀਆ ਸਮਾਜ ਦੀ ਇਕ ਬਿਹਤਰ ਸਮਾਜ ਚ ਕਾਇਆਪਲਟੀ ਕਰਨ ਦੀ ਅਪੀਲ ਕੀਤੀ। ਇਸ ਸਭਾ ਦਾ ਅੰਤ ਸ਼ਹੀਦਾਂ ਨੂੰ ਸਮਰਪਿਤ 'ਇਨਕਲਾਬ ਜਿੰਦਾਬਾਦ' ਦੇ ਨਾਹਰੇ ਲਗਾ ਕੇ ਕੀਤਾ ਗਿਆ।

Thursday, May 15, 2014

'ਨੌਜਵਾਨ ਭਾਰਤ ਸਭਾ' ਨੇ ਚਲਾਈ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਚੋਣ ਸਿਆਸਤ ਦੀ ਪੋਲ ਖੋਲ ਮੁਹਿੰਮ

ਚੋਣਾਂ ਨੇ ਨਹੀਂ ਲਾਉਣਾ ਪਾਰ,                 ਲੜਨਾ ਪੈਣਾ ਬੰਨ ਕਤਾਰ।

''ਲੋਕਾਂ ਦੀ ਮੁਕਤੀ ਦਾ ਰਾਹ ਚੋਣਾਂ ਨਹੀਂ, ਇਨਕਲਾਬ ਹੈ''

              16ਵੀਆਂ ਲੋਕ ਸਭਾ ਚੋਣਾਂ ਪੂਰੇ ਭਾਰਤ 'ਚ ਭੁਗਤ ਚੁੱਕੀਆਂ ਹਨ। ਵੱਖੋ-ਵੱਖਰੀਆਂ ਪਾਰਟੀਆਂ ਦੇ ਸਿਆਸੀ ਡੱਡੂ ਚੋਣਾਂ ਦੀ ਬਰਸਾਤ 'ਚ ਟਰੈਂ-ਟਰੈਂ ਕਰਨ ਤੋਂ ਬਾਅਦ ਫਿਰ ਆਪਣੀਆਂ ਖੁੱਡਾਂ 'ਚ ਵਾਪਸ ਚਲੇ ਗਏ ਹਨ। ਸਮੁੱਚੀ ਸਰਕਾਰੀ ਮਸ਼ੀਨਰੀ ਤੋਂ ਲੈਕੇ ਨਿੱਜੀ ਕੰਪਨੀਆਂ, ਗਾਇਕ, ਕਲਾਕਾਰ, ਸਰਮਾਏਦਾਰਾਂ-ਸਾਮਰਾਜੀਆਂ ਦੇ ਟੁੱਕੜਬੋਚ ਦੇ ਤੇ ਇੱਥੋਂ ਤੱਕ ਕੁਝ ਸਾਬਕਾ ਕਾਮਰੇਡ ਵੀ ਵੋਟ ਦੇ 'ਪਵਿੱਤਰ ਹੱਕ' ਦੀ ਵਰਤੋਂ ਕਰਨ ਦੀ ਦੁਹਾਈ ਦਿੰਦੇ ਨਜਰੀਂ ਆਏ। ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਵਾਸਤੇ ਮਸ਼ਹੂਰੀਆਂ-ਵਿਗਿਆਪਨਾਂ 'ਤੇ ਪੈਸਾ ਪਾਣੀ ਵਾਂਗੂੰ ਵਹਾਇਆ ਗਿਆ। ਵੋਟਾਂ ਆਪਣੇ ਹੱਕ 'ਚ ਭੁਗਤਾਉਣ ਵਾਸਤੇ ਸਾਰੀਆਂ ਪਾਰਟੀਆਂ ਦੇ ਲੀਡਰ ਪਿੰਡਾਂ-ਕਸਬਿਆਂ-ਸ਼ਹਿਰਾਂ 'ਚ ਅੱਡ-ਅੱਡ ਥਾਈਂ 'ਤੂਫਾਨੀ ਦੌਰੇ' ਕਰਦੇ ਵਿਖੇ। ਇਹਨਾਂ ਚੋਣ ਮਦਾਰੀਆਂ ਵੱਲੋਂ ਲੋਕਾਂ ਨੂੰ 16ਵੀਂ ਵਾਰ ਮੂਰਖ ਬਨਾਉਣ ਲਈ ਇੱਕ ਵਾਰ ਫਿਰ ਤੋਂ ਆਪਣਾ ਟਿੱਲ ਲਾਇਆ ਗਿਆ। ਚੋਣ ਕਮਿਸ਼ਨ ਨੇ ਇਸ ਵਾਰ ਆਪਣੇ ਆਪ ਨੂੰ ਪਹਿਲਾਂ ਤੋਂ ਜ਼ਿਆਦਾ ਨਿਰਪੱਖ ਤੇ ਲੋਕਤੰਤਰ ਦਾ ਸੱਚਾ ਰਾਖਾ ਵਿਖਾਉਣ ਦੀ ਕੋਸ਼ਿਸ਼ ਕੀਤੀ ਤੇ ਇਸੇ ਦੀ ਕਵਾਇਦ ' ਇਹਨੇ ਆਪਣਾ ਨਿਰਪਖੀ ਰੰਗ ਕਾਇਮ ਰੱਖਣ ਲਈ ਦੋ-ਚਾਰ ਲੀਡਰਾਂ ਨੂੰ ਚੋਣ ਜਾਬਤੇ ਦੀ ਉਲੰਘਣਾ ਕਰਨ ਵਾਸਤੇ ਨਪੁੰਸਕ ਨੋਟਿਸ ਵੀ ਭੇਜੇ ਤੇ ਆਪਣੇ ਫਰਜ, ਲੋਕਾਂ ਨੂੰ ਇਸ ਲੋਕਤੰਤਰ ਦੇ ਧੋਖੇ ਨੂੰ ਬਰਕਰਾਰ ਰੱਖਣ ਦਾ ਫਰਜ, ਨੂੰ ਬਖੂਬੀ ਨਿਭਾਇਆ। ਪਰ ਉਹ ਅਜਿਹਾ ਕਰੇ ਵੀ ਕਿਉਂ ਨਾ? - ਕਿਉਂਕਿ ਲੋਕ ਪਿਛਲੇ 67 ਸਾਲਾਂ 'ਚ ਇਸ ਅਖੌਤੀ ਲੋਕਤੰਤਰ ਨੂੰ ਖੂਬ ਮਾਣ ਚੁੱਕੇ ਹਨ, ਤੇ ਲੋਕਤੰਤਰ ਦੇ ਤੋਹਫਿਆਂ(ਗਰੀਬੀ, ਬੇਰੁਜਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ ਆਦਿ) ਨੇ ਲੋਕਾਂ ਦੇ ਸਬਰ ਦਾ ਪਿਆਲਾ ਨੱਕ ਤੱਕ ਕਰ ਦਿੱਤਾ ਹੈ। ਮੁਨਾਫੇ ਦੀ ਅੰਨੀ ਹਵਸ 'ਚ ਲੋਕਤੰਤਰ ਦਾ ਨਕਾਬ ਪਹਿਲਾਂ ਹੀ ਲੀਰੋ-ਲੀਰ ਹੋ ਚੁੱਕਾ ਹੈ। 

Saturday, May 3, 2014

ਸਵਰਾਜ-ਮਹਿੰਦਰਾ ਦੇ ਮਜ਼ਦੂਰਾਂ ਦੇ ਜਾਇਜ਼ ਸੰਘਰਸ਼ ਦਾ ਪੁਰਜ਼ੋਰ ਸਮਰਥਨ ਕਰੋ!


ਪਿਆਰੇ ਲੋਕੋ, ਅਸੀਂ ਸਵਰਾਜ-ਮਹਿੰਦਰਾ ਦੇ ਮੋਹਾਲੀ ਸਥਿਤ ਤਿੰਨ ਕਾਰਖਾਨਿਆਂ ਦੇ ਲਗਭਗ 1200 ਡਿਪਲੋਮਾ ਹੋਲਡਰ ਇੰਜੀਨੀਅਰ ਕਾਮੇ ਕੰਮ ਅਤੇ ਹੁਨਰ ਮੁਤਾਬਕ ਜਾਇਜ਼ ਤਨਖਾਹ ਹਾਸਲ ਕਰਨ, ਨਜ਼ਾਇਜ਼ ਤਬਾਦਲੇ ਰੱਦ ਕਰਨ, ਕਾਰਖਾਨੇ ਅੰਦਰ ਯੂਨੀਅਨ ਬਣਾਉਣ ਦਾ ਹੱਕ ਲਾਗੂ ਕਰਵਾਉਣ, ਜ਼ਬਰੀ ਛਾਂਟੀ ਰੁਕਵਾਉਣ ਅਤੇ ਹੋਰਨਾਂ ਪੂਰੀ ਤਰ੍ਹਾਂ ਜਾਇਜ਼ ਮੰਗਾਂ ਹੇਠ 22 ਅਪਰੈਲ ਤੋਂ ਹੜ੍ਹਤਾਲ 'ਤੇ ਹਾਂ। ਅਜੇ ਤੱਕ ਪ੍ਰਸ਼ਾਸਨ ਅਤੇ ਫੈਕਟਰੀ ਮੈਨੇਜ਼ਮੈਂਟ ਨੇ ਸਾਡੀਆਂ ਮੰਗਾਂ ਮੰਨਣੀਆਂ ਤਾਂ ਦੂਰ, ਇਹਨਾਂ ਬਾਰੇ ਕੋਈ ਗੱਲ ਤੱਕ ਨਹੀਂ ਕੀਤੀ। ਫੈਕਟਰੀ ਮੈਨੇਜਮੇਂਟ ਅਤੇ ਪ੍ਰਸ਼ਾਸਨ ਦੀ ਇਸ ਬੇਰੁਖੀ ਅਤੇ ਅੜੀਅਲ ਰਵੱਈਏ ਕਰਕੇ ਹੀ ਸਾਨੂੰ ਹੜ੍ਹਤਾਲ ਕਰਨ ਅਤੇ ਸੜਕਾਂ ਉੱਪਰ ਆ ਕੇ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਅਨਿਆਂ ਖਿਲਾਫ਼ ਸੰਘਰਸ਼ ਕਰਨ ਲਈ ਸਾਨੂੰ ਆਮ ਜਨਤਾ ਦੇ ਡਟਵੇਂ ਸਾਥ ਦੀ ਸਖ਼ਤ ਜ਼ਰੂਰਤ ਹੈ। ਅਸੀਂ ਸਭ ਇਨਸਾਫ਼ਪਸੰਦ ਕਿਰਤੀਆਂ, ਨੌਜਵਾਨਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਸਾਡਾ ਸਾਥ ਦੇਣ ਦੀ ਜ਼ੋਰਦਾਰ ਅਪੀਲ ਕਰਦੇ ਹਾਂ।... 

Friday, May 2, 2014

ਪੁੱਡਾ ਮੈਦਾਨ 'ਚ ਹੋਈ 'ਮਜ਼ਦੂਰ ਦਿਵਸ ਕਾਨਫਰੰਸ'

ਹਜ਼ਾਰਾਂ ਮਜ਼ਦੂਰਾਂ-ਨੌਜਵਾਨਾਂ ਨੇ ਦਿੱਤੀ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

1ਮਈ, 2014, ਲੁਧਿਆਣਾ।ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਪੂਰੀ ਦੁਨੀਆਂ ਵਿੱਚ ਮਜ਼ਦੂਰਾਂ ਨੇ ਰੈਲੀਆਂ-ਸਭਾਵਾਂ ਆਦਿ ਆਯੋਜਿਤ ਕਰਕੇ ''ਅੱਠ ਘੰਟੇ ਦਿਹਾੜੀ'' ਦਾ ਕਨੂੰਨ ਬਣਵਾਉਣ ਲਈ ਘੋਲ ਦੌਰਾਨ ਸ਼ਹੀਦ ਹੋਏ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਲੁਧਿਆਣੇ ਦੇ ਪੁੱਡਾ ਮੈਦਾਨ ਵਿੱਚ ਵੀ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਕਾਰਖਾਨਾ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਕੁੱਲ ਹਿੰਦ ਨੇਪਾਲੀ ਏਕਤਾ ਮੰਚ ਵੱਲੋਂ ਸਾਂਝੇ ਰੂਪ ਵਿੱਚ ਮਜ਼ਦੂਰਾਂ ਦਾ ਵੱਡਾ ਇਕੱਠ ਕਰਕੇ ''ਮਜ਼ਦੂਰ ਦਿਵਸ ਕਾਨਫਰੰਸ'' ਕੀਤੀ ਗਈ। ''ਮਈ ਦਿਵਸ ਦੇ ਸ਼ਹੀਦ ਅਮਰ ਰਹਿਣ'', ''ਦੁਨੀਆਂ ਦੇ ਮਜ਼ਦੂਰੋ ਇੱਕ ਹੋ ਜਾਓ'' ''ਇਨਕਲਾਬ ਜਿੰਦਾਬਾਦ'' ਆਦਿ ਅਸਮਾਨ ਗੂੰਜਵੇਂ ਨਾਅਰੇ ਬੁਲੰਦ ਕਰਦੇ ਹੋਏ...

ਸਵਰਾਜ-ਮਹਿੰਦਰਾ ਦੇ ਮਜਦੂਰਾਂ ਦਾ ਸੰਘਰਸ਼ ਜਿੰਦਾਬਾਦ...


ਆਪਣੀਆਂ ਜਾਇਜ਼ ਮੰਗਾਂ( ਯੂਨੀਅਨ ਬਣਾਉਣ ਦਾ ਹੱਕ, ਜਬਰੀ ਕੱਢੇ ਮੁਲਾਜ਼ਮਾਂ ਦੀ ਬਹਾਲੀ, ਤਨਖਾਹਾਂ ਵਿਚ ਵਾਧਾ ਆਦਿ ) ਨੂੰ ਲੈ ਕੇ ਪਿਛਲੇ 10 ਦਿਨਾਂ ਤੋਂ ਹਡ਼ਹ੍ਤਾਲ ਤੇ ਬੈਠੇ ਮਹਿੰਦਰਾ-ਸਵਰਾਜ ਦੇ ਮਜ਼ਦੂਰਾਂ ਨੇ ਮਈ ਦਿਵਸ ਮੌਕੇ ਮੋਹਾਲੀ ਵਿਖੇ ਵਿਸ਼ਾਲ ਰੈਲੀ ਕੱਢੀ ਅਤੇ ਡੀ.ਸੀ ਦਫਤਰ ਨੂੰ ਮੈਮੋਰੰਡਮ ਦਿੱਤਾ | ਇਹਨਾਂ ਹੀ ਮੰਗਾਂ ਨੂੰ ਲੈ ਕੇ 6 ਮਈ ਨੂੰ ਹੋਰ ਵੱਡੀ ਰੈਲੀ ਕੱਢੀ ਜਾ ਰਹੀ ਹੈ | ਨੌਜਵਾਨ ਭਾਰਤ ਸਭਾ ਵੱਲੋਂ ਸਭਨਾਂ ਇਨਸਾਫ਼ ਪਸੰਦ ਸ਼ਹਿਰੀਆਂ, ਵਿਦਿਆਰਥੀਆਂ, ਨੌਜਵਾਨਾਂ ਅਤੇ ਹੋਰਨਾਂ ਮੁਲਾਜਮ ਜਥੇਬੰਦੀਆਂ ਨੂੰ ਇਹਨਾਂ ਮਜਦੂਰਾਂ ਦੀਆਂ ਹੱਕੀ ਮੰਗਾਂ ਲਈ ਅੱਗੇ ਆਉਣ ਦੀ ਅਪੀਲ ਕੀਤੀ ਜਾਂਦੀ ਹੈ |

अपनी जायज़ मांगों ( यूनियन बनाने का अधिकार, जबरन नाजायत तौर पर निकाले गए कर्मचारी बहाल करने, वेतन बढ़ौतरी इत्यादि ) को लेकर पिछले 10 दिनों से हड़ताल पर बैठे हैं। महिन्द्रा-स्वराज के मज़दूरों द्वारा मई दिवस के अवसर पर विशाल रैली निकाली गई और डी.सी दफ्तर को मेमोरैंडम सौंपा गया । कोई कार्रवाई ना होते देख 6 मई को और विशाल रैली निकाली जा रही है । नौजवान भारत सभा सभी इंसाफपसंद लोगों, विद्यार्थियों, नौजवानों व अन्य कमर्चारी संगठनों को इस रैली मे शामिल होने की अपील करती है ।...

Wednesday, April 30, 2014

'ਪੰਜਾਬੀ ਟ੍ਰਿਬਿਊਨ' ਦੇ ਪੱਤਰਕਾਰ ਦੀ ਰਿਹਾਇਸ਼ 'ਤੇ ਹਮਲਾ ਬਾਦਲਕਿਆਂ ਦੀ ਨੰਗੀ ਚਿੱਟੀ ਗੁੰਡਾਗਰਦੀ ਦੀ ਇੱਕ ਝਲਕ


'ਪੰਜਾਬੀ ਟ੍ਰਿਬਿਊਨ' ਦੇ ਪੱਤਰਕਾਰ ਦਵਿੰਦਰਪਾਲ ਦੀ ਰਿਹਾਇਸ਼ 'ਤੇ ਬੀਤੀ ਰਾਤ ਪੈਟਰੋਲ ਬੰਬ ਨਾਲ਼ ਹੋਏ ਹਮਲੇ ਦੀ ਨੌਜਵਾਨ ਭਾਰਤ ਸਭਾ ਨੇ ਆਪਣੀ ਮਾਸਿਕ ਮੀਟਿੰਗ 'ਚ ਸਖਤ ਨਿੰਦਿਆ ਕੀਤੀ । ਮੀਟਿੰਗ 'ਚ ਨੌਜਵਾਨ ਭਾਰਤ ਸਭਾ ਦੇ ਕਨਵੀਨਰ ਛਿੰਦਰਪਾਲ ਨੇ ਕਿਹਾ ਕਿ ਇਹ ਹਮਲਾ ਪੱਤਰਕਾਰ ਦਵਿੰਦਰਪਾਲ ਦੇ ਘਰ 'ਤੇ ਨਹੀਂ ਸਗੋਂ ਸਾਡੇ ਪ੍ਰਗਟਾਵੇ ਦੀ ਅਜ਼ਾਦੀ ਦੇ ਜਮਹੂਰੀ ਹੱਕ 'ਤੇ ਹਮਲਾ ਹੈ। ਉਹਨਾਂ ਕਿਹਾ ਕਿ ਸੰਵਿਧਾਨ ਮੁਤਾਬਕ ਕਿਸੇ ਵੀ ਨਾਗਰਿਕ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਤੇ ਉਹਨਾਂ ਨੂੰ ਲੋਕਾਂ 'ਚ ਲਿਜਾਣ ਦਾ ਪੂਰਾ ਪੂਰਾ ਹੱਕ ਭਾਰਤ ਦਾ ਸੰਵਿਧਾਨ ਦਿੰਦਾ ਹੈ-ਪਰ ਇਹ ਘਟਨਾ ਨੇ ਅੱਜ ਦੇ ਸਮੇਂ ਘਟਦੀ ਜਾਂਦੀ ਜਮਹੂਰੀ ਸਪੇਸ ਤੇ ਲਗਾਤਾਰ ਹੁੰਦੇ ਜਮਹੂਰੀਅਤ ਦੇ ਘਾਣ ਦਾ ਇੱਕ ਹੋਰ ਨਮੂਨਾ ਪੇਸ਼ ਕੀਤਾ ਹੈ। ਉਹਨਾਂ ਕਿਹਾ ਕਿ ਅੱਜ ਦੇ ਇਸ ਸਰਮਾਏਦਾਰਾ ਢਾਂਚੇ ਅੰਦਰ ਜਮਹੂਰੀਅਤ ਇੱਕ ਭੁਲੇਖਾ ਹੀ ਹੈ-ਅਸਲ 'ਚ ਇਹ ਸਰਮਾਏਦਾਰਾਂ ਦੀ ਤਾਨਾਸ਼ਾਹੀ ਹੈ। ਅਵਤਾਰ ਪਾਸ਼ ਦੇ ਸ਼ਬਦਾਂ 'ਚ ਕਹੀਏ:
''ਏਥੇ ਹਰ ਥਾਂ ਇੱਕ ਬਾਡਰ ਹੈ,
ਜਿੱਥੇ ਸਾਡੇ ਹੱਕ ਖਤਮ ਹੁੰਦੇ ਹਨ,
ਪਤਵੰਤੇ ਲੋਕਾਂ ਦੇ ਸ਼ੁਰੂ ਹੁੰਦੇ ਹਨ,
ਤੇ ਅਸੀਂ ਅਜ਼ਾਦ ਹਾਂ ਇਸ ਪਾਰ-,
ਗਾਹਲਾਂ ਕੱਢਣ ਲਈ, ਮੁੱਕੇ ਲਹਿਰਾਉਣ ਲਈ ,
ਤੇ ਇਸ ਤੋਂ ਅੱਗੇ ਹੈ-
ਕਸਬਿਆਂ 'ਚ ਉੱਡਦੀ ਧੂੜ, ਪਲੀਆਂ ਹੋਈਆਂ ਜੂੰਆਂ ਦੇ ਵਾਂਗ,
ਰੀਂਘਦੇ ਟਰੱਕ ਬੀ.ਐਸ. ਐਫ ਦੇ । ''
ਪੱਤਰਕਾਰ ਦਵਿੰਦਰਪਾਲ ਨੇ ਪੰਜਾਬੀ ਟ੍ਰਿਬਿਊਨ 'ਚ ਲੜੀਵਾਰ ਰਿਪੋਰਟਾਂ ਰਾਹੀਂ ਪੰਜਾਬ ਸਰਕਾਰ ਦੁਆਰਾ ਮਹੱਤਵਪੂਰਨ ਅਹੁਦਿਆਂ 'ਤੇ ਕਾਬਜ ਬਾਦਲ, ਮਜੀਠੀਆ ਅਤੇ ਕੈਰੋਂ ਪਰਿਵਾਰ ਦੇ ਮੈਂਬਰਾਂ ਨੂੰ ਲਾਹਾ ਪਹੁੰਚਾਊਣ ਵਾਲੀਆਂ ਸੂਬਾਈ ਸਰਕਾਰ ਦੀਆਂ ਨੀਤੀਆਂ ਦਾ ਪਰਦਾਫਾਸ਼ ਕੀਤਾ ਸੀ। ਉਹਨਾਂ ਦੱਸਿਆ ਕਿ ਬਾਦਲਾਂ ਦੀ ਸਰਪ੍ਰਸਤੀ ਹੇਠ ਇਹਨਾਂ ਪਰਿਵਾਰਾਂ ਦੀ ਜਾਇਦਾਦ 'ਚ ਅਥਾਹ ਵਾਧਾ ਹੋਇਆ ਹੈ। ਨੌਭਾਸ ਦੇ ਕਨਵੀਨਰ ਨੇ ਕਿਹਾ ਕਿ ਭਾਵੇਂ ਹਮਲਾ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਪਰ ਇਹ ਘਟਨਾ ਸਪੱਸ਼ਟ ਤੌਰ 'ਤੇ ਹੀ ਬਾਦਲਾਂ ਦੇ ਸਿਆਸੀ ਥਾਪੜੇ ਨਾਲ ਹੀ ਅੰਜਾਮ ਦਿੱਤੀ ਗਈ ਹੈ। ਨੌਜਵਾਨ ਭਾਰਤ ਸਭਾ ਨੇ ਸਾਰੀਆਂ ਜਮਹੂਰੀ-ਇਨਕਲਾਬੀ ਜਥੇਬੰਦੀਆਂ ਨੂੰ ਇਸ ਸਿਆਸੀ ਗੁੰਡਾਗਰਦੀ ਵਿਰੁੱਧ ਡਟਣ ਦੀ ਅਪੀਲ ਕੀਤੀ ਹੈ।
...