Wednesday, April 10, 2013

ਔਰਤਾਂ ਖਿਲਾਫ਼ ਹੋ ਰਹੇ ਘਿਣਾਉਣੇ ਜੁਰਮਾਂ ਖਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕਰੋ! ( ਨੌ.ਭਾ.ਸ.ਵੱਲੋਂ ਇੱਕ ਪਰਚਾ )



ਪਿਆਰੇ ਲੋਕੋ, ਔਰਤਾਂ ਖਿਲਾਫ਼ ਹੋ ਰਹੇ ਘਿਣੌਣੇ ਅਪਰਾਧਾਂ ਨੇ ਦਿਲ ਹਲੂਣ ਦਿੱਤੇ ਹਨ। ਸਾਡੇ ਸਮਾਜ ਦਾ ਇਹ ਕੌੜਾ ਸੱਚ ਹੈ ਕਿ ਔਰਤਾਂ ਭਿਆਨਕ ਅਸੁਰੱਖਿਆ ਦੇ ਮਾਹੌਲ ਦਾ ਸਾਹਮਣਾ ਕਰ ਰਹੀਆਂ ਹਨ। ਦੁਨੀਆਂ ਦੀ ਸਭ ਤੋਂ ਵੱਡੀ ”ਜਮਹੂਰੀਅਤ” ਅਖਵਾਉਣ ਵਾਲ਼ੇ ਇਸ ਦੇਸ਼ ਦੀ ਰਾਜਧਾਨੀ ਤੱਕ ਵਿੱਚ ਔਰਤਾਂ ਨੂੰ ਬਰਬਰ ਜਬਰ-ਜਨਾਹ ਝੱਲਣਾ ਪੈ ਰਿਹਾ ਹੈ। 16 ਦਸੰਬਰ ਇੱਕ ਪੈਰਾ ਮੈਡੀਕਲ ਵਿਦਿਆਰਥਣ ਨਾਲ਼ ਚਲਦੀ ਬੱਸ ਵਿੱਚ ਸਮੂਹਿਕ ਬਲਾਤਕਾਰ ਅਤੇ ਬੁਰੀ ਤਰ੍ਹਾਂ ਕੁੱਟਮਾਰ ਤੋਂ ਬਾਅਦ ਸੜ੍ਹਕ ਕਿਨਾਰੇ ਸੁੱਟ ਜਾਣ ਦੀ ਦਿਲ ਕੰਬਾਊ ਘਟਨਾ ਇਸਦੀ ਚੀਕਦੀ ਗਵਾਹ ਹੈ। ਪੰਜਾਬ ਵਿੱਚ ਸ਼ਰੂਤੀ ਅਗਵਾ ਕਾਂਡ, ਅੰਮ੍ਰਿਤਸਰ ਏ.ਐਸ.ਆਈ. ਕਤਲ ਕਾਂਡ, ਰਾਏਕੋਟ ਵਿਖੇ ਸਕੂਲ ਵਿਦਿਆਰਥਣ ‘ਤੇ ਤੇਜ਼ਾਬ ਸੁੱਟਣਾ ਉਹ ਤਾਜ਼ਾ ਘਟਨਾਵਾਂ ਹਨ ਜੋ ਸੂਬੇ ਵਿੱਚ ਔਰਤਾਂ ‘ਤੇ ਹੋ ਰਹੇ ਜ਼ਬਰ ਜੁਲਮ ਦੀਆਂ ਉਘੜਵੀਆਂ ਉਦਾਹਰਣਾਂ ਹਨ। ਹਰਿਆਣੇ ਤੋਂ ਵੀ ਲਗਾਤਾਰ ਅਜਿਹੀਆਂ ਬੁਰੀਆਂ ਖਬਰਾਂ ਆ ਰਹੀਆਂ ਹਨ।

ਪੂਰਾ ਪਰਚਾ ਪਡ਼ਨ ਲਈ ਕਲਿਕ ਕਰੋ। 

Monday, April 1, 2013

ਗਦਰੀ ਸ਼ਹੀਦਾਂ ਦਾ ਪੈਗਾਮ, ਜਾਰੀ ਰੱਖਣਾ ਹੈ ਸੰਗਰਾਮ!

Ghadar=20Party=20Flagਮਹਾਨ ਗਦਰ ਪਾਰਟੀ ਦੀ ਸਥਾਪਨਾ ਸ਼ਤਾਬਦੀ ਮੌਕੇ 
ਨੌਜਵਾਨ ਭਾਰਤ ਸਭਾ ਵਲੋਂ ਜਾਰੀ ਪਰਚਾ-
ਗਦਰੀ ਸ਼ਹੀਦਾਂ ਦਾ ਪੈਗਾਮ, ਜਾਰੀ ਰੱਖਣਾ ਹੈ ਸੰਗਰਾਮ!
ਗਦਰੀ ਸੂਰਬੀਰਾਂ ਦੇ ਅਧੂਰੇ ਸੁਪਨੇ ਸਾਕਾਰ ਕਰਨ ਲਈ ਅੱਗੇ ਆਓ!
ਪਿਆਰੇ ਲੋਕੋ,
ਸੰਸਾਰ ਭਰ ਦੇ ਲੁਟੇਰੇ ਹਾਕਮਾਂ ਦੀ ਹਮੇਸ਼ਾਂ ਤੋਂ ਹੀ ਇਹ ਕੋਸ਼ਿਸ਼ ਰਹੀ ਹੈ ਕਿ ਲੋਕਾਂ ਨੂੰ ਉਹਨਾਂ ਦੇ ਰਾਹ ਦਰਸਾਊ ਵਿਰਸੇ, ਇਤਿਹਾਸਕ ਲੋਕ ਘੋਲ਼ਾਂ ਤੇ ਸੱਚੇ ਲੋਕ ਨਾਇਕਾਂ ਤੋਂ ਵੱਧ ਤੋਂ ਵੱਧ ਅਣਜਾਣ ਬਣਾ ਕੇ ਰੱਖਿਆ ਜਾਵੇ। ਕਾਰਨ ਇਹ ਹੈ ਕਿ ਜਿੰਨਾਂ ਵੱਧ ਲੋਕ ਆਪਣੇ ਇਨਕਲਾਬੀ-ਅਗਾਂਹਵਧੂ ਵਿਰਸੇ ਨਾਲ਼ੋਂ ਟੁੱਟੇ ਹੁੰਦੇ ਹਨ ਓਨਾ ਹੀ ਵਧੇਰੇ ਲੁਟੇਰੇ ਹਾਕਮਾਂ ਲਈ ਲੁੱਟ, ਜ਼ਬਰ, ਅਨਿਆਂ ਦਾ ਰਾਜ ਕਾਇਮ ਰੱਖਣਾ ਸੁਖਾਲਾ ਹੁੰਦਾ ਹੈ। ਅੱਜ ਸਾਡੇ ਵਿੱਚੋਂ ਕਿੰਨੇ ਕੁ ਲੋਕ ਹਨ, ਉਹ ਕਿੰਨੇ ਕੁ ਨੌਜਵਾਨ ਹਨ ਜੋ 100 ਸਾਲ ਪਹਿਲਾਂ ਭਾਰਤ ਦੇ ਲੋਕਾਂ ਨੂੰ ਅੰਗਰੇਜ਼ਾਂ ਦੀ ਭਿਆਨਕ ਗ਼ੁਲਾਮੀ ਤੋਂ ਅਜ਼ਾਦ ਕਰਾਉਣ ਲਈ ਬਣੀ, ਸਿਰਲੱਥ ਘੋਲ਼ ਲੜਨ ਵਾਲ਼ੀ ਅਤੇ ਮਿਸਾਲੀ ਕੁਰਬਾਨੀਆਂ ਦੀਆਂ ਉਦਾਹਰਣਾਂ ਪੇਸ਼ ਕਰਨ ਵਾਲ਼ੀ ਮਹਾਨ ਗਦਰ ਪਾਰਟੀ ਬਾਰੇ ਜਾਣਦੇ ਹਨ? ...ਪੂਰਾ ਪਰਚਾ ਪਡ਼ੋ

 

Thursday, March 28, 2013

ਇਨਕਲਾਬੀ ਸ਼ਹੀਦਾਂ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ 82ਵੀਂ ਸ਼ਹਾਦਤ ਵਰ੍ਹੇਗੰਢ 'ਤੇ ਨੌਜਵਾਨ ਭਾਰਤ ਸਭਾ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਅਤੇ ਕਾਰਖਾਨਾ ਮਜ਼ਦੂਰ ਯੂਨੀਅਨ ਵੱਲੋਂ ਸ਼ਹਾਦਤ ਦਿਵਸ ਜਲਸੇ ਦਾ ਆਯੋਜਨ

ਇਨਕਲਾਬੀ ਸ਼ਹੀਦਾਂ ਦੇ ਸੁਪਨਿਆਂ ਦੇ ਸਮਾਜਵਾਦੀ ਭਾਰਤ ਦੀ
ਉਸਾਰੀ ਰਾਹੀਂ ਹੀ ਗਰੀਬ ਲੋਕਾਂ ਦੀ ਹਾਲਤ ਸੁਧਰ ਸਕਦੀ ਹੈ

24 ਮਾਰਚ, ਲੁਧਿਆਣਾ। ''ਜਿਸ ਅਜ਼ਾਦੀ ਦੀ ਜੰਗ ਵਿੱਚ ਹਿੱਸਾ ਲੈਂਦੇ ਹੋਏ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੇ ਭਰੀ ਜਵਾਨੀ ਵਿੱਚ ਫਾਂਸੀ ਦਾ ਰੱਸਾ ਚੁੰਮਿਆ ਸੀ ਉਹ ਅਜ਼ਾਦੀ ਅਜੇ ਨਹੀਂ ਆਈ ਹੈ। ਭਗਤ ਸਿੰਘ ਅਤੇ ਉਸਦੇ ਸਾਥੀਆਂ ਦਾ ਮਕਸਦ ਇੱਕ ਅਜਿਹੇ ਭਾਰਤ ਦੀ ਉਸਾਰੀ ਸੀ ਜਿਸ ਵਿੱਚ ਹਰ ਵਿਅਕਤੀ ਮਾਣ-ਇੱਜਤ ਦੀ ਜਿੰਦਗੀ ਜਿਉਂ ਸਕੇ, ਜਿੱਥੇ ਰੋਟੀ, ਕੱਪੜਾ, ਮਕਾਨ ਤੋਂ ਲੈ ਕੇ ਸਿੱਖਿਆ, ਸਿਹਤ, ਅਰਾਮ, ਮਨੋਰੰਜਨ ਆਦਿ ਸਾਰੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਹੋ ਸਕਣ। ਜਿੱਥੇ ਹਰ ਕਿਸੇ ਨੂੰ ਸਿੱਖਿਆ ਹਾਸਲ ਹੋ ਸਕੇ, ਹਰ ਹੱਥ ਨੂੰ ਰੁਜਗਾਰ ਮਿਲ ਸਕੇ।''  ਅਗੇ ਪਡ਼ੋ