Sunday, May 25, 2014

'ਨੌਜਵਾਨ ਭਾਰਤ ਸਭਾ' ਨੇ ਮਨਾਇਆ ਗਦਰੀ ਸੂਰਬੀਰ 'ਸ਼ਹੀਦ ਕਰਤਾਰ ਸਿੰਘ ਸਰਾਭਾ' ਦਾ ਜਨਮ ਦਿਨ

 "ਇਨਕਲਾਬ ਜਿਦਾਬਾਦ"                                     "ਗਦਰ ਲਹਿਰ ਦੇ ਸ਼ਹੀਦ ਅਮਰ ਰਹਿਣ"                          
                  ਇਸ ਮੌਕੇ 'ਨੋਜਵਾਨ ਭਾਰਤ ਸਭਾ' ਵਲੋਂ ਇ੍ਕ ਵਿਚਾਰ ਚਰਚਾ(ਆਮ ਸਭਾ) ਦਾ ਆਯੋੇਜਨ ਕੀਤਾ ਗਿਆ। ਪਿੰਡ ਦੇ ਨੌਜਵਾਨਾਂ ਨੂੰ ਇਕ੍ਠੇ ਕਰਕੇ 'ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਲਾਸਾਨੀ ਕੁਰਬਾਨੀ ਤੇ ਅਜ ਦਾ ਸਮਾਂ 'ਵਿਸ਼ੇ ਤੇ ਨੌਭਾਸ ਦੇ ਸਾਥੀ ਕੁਲਵਿੰਦਰ ਨੇ ਆਪਣੇ ਵਿਚਾਰ ਪੇਸ਼ ਕੀਤੇ।
                    ਉਹਨਾਂ 'ਸ਼ਹੀਦ ਕਰਤਾਰ ਸਿੰਘ ਸਰਾਭਾ' ਦੀ ਜਿੰਦਗੀ ਦਾ ਵੇਰਵਾੀ ਦਿੰਦੇ ਹੋਏ, ਅਜ ਦੇ ਸਮੇ ਚ ਉਹਨਾਂ ਦੀ ਸੋਚ ਦੀ ਪਰਸੰਕਗਤਾ ਦੀ ਗ੍ਲ ਕੀਤੀ। ਉਹਨਾਂ ਕਿਹਾ ਕਿ ਜਿਸ ਤਰਾਂ ਦੇ ਸਮਾਜ ਵਾਸਤੇ ਸਾਡੇ ਇਹਨਾਂ ਗਦਰੀ ਸੂਰਮਿਆਂ ਨੇ ਆਪਣੀ ਜਿੰਦਗੀ ਦੀ ਕੁਰਬਾਨੀ ਕੀਤੀ ਸੀ ਅਜ ਵੀ ਉਸ ਤਰਾਂ ਦੀ ਸਮਾਜ ਨਹੀਂ ਬਣਿਅਾਂ-ਅਜ ਵੀ ਇਸ ਦੇਸ਼ ਦੀ ਕਰੋਡ਼ਾਂ-ਕਰੋਡ਼਼ ਮਿਹਨਤਕਸ਼ ਅਬਾਦੀ ਗਰੀਬੀ, ਭੁਖਮਰੀ, ਮਹਿੰਗਾਈ ਦੀ ਮਾਰ ਝਲ ਰਹੀ ਹੈ। ਦੇਸ਼ ਦੀ ਨੌਜਵਾਨ ਪੀਡ਼ੀ ਬੇਰੁਜਗਾਰੀ ਦੀ ਚਕੀ ਵਿਚ ਪਿਸ ਰਹੀ ਹੈ ਤੇ ਦੇਸ਼ ਦੇ ਹਾਕਮ ਸਿਰਫ ਸਰਮਾਏਦਾਰਾਂ ਦੀ ਚਾਕਰੀ ਕਰਨ ਨੂੰ ਲ੍ਗੇ ਹੋਏ ਹਨ|
                   ਉਹਨਾਂ ਕਿਹਾ ਕਿ ਅਜ ਦਾ ਇਹ ਲੋਟੂ-ਮੁਨਾਫਾਖੋਰ ਸਮਾਜ ਅਸਲ ਚ ਸਾਡੇ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਹੈ ਹੀ ਨਹੀਂ। ਉਹ ਤਾਂ ਇਕ ਐਸਾ ਸਮਾਜ ਚਾਹੁੰਦੇ ਸਨ ਜਿਥੇ ਹਰ ਕਿਰਤੀ ਦੀ ਇਕ ਇਜਤ ਮਾਣਦੀ ਜਿੰਦਗੀ ਹੋਵੇ, ਸਮਾਜ ਚ ਗਰੀਬੀ, ਬੇਰੁਜਗਾਰੀ, ਮਹਿੰਗਾਈ , ਭਰਿਸ਼ਟਾਚਾਰ ਨਾ ਹੋਵੇ।
                   ਉਹਨਾਂ ਇਹ ਵੀ ਕਿਹਾ ਕਿ ਸਾਨੂੰ ਇਹ ਉਮੀਦ ਵੀ ਨਹੀਂ ਕਰਨੀ ਚਾਹੀਦੀ ਕਿ ਸਾਡੇ ਸ਼ਹੀਦਾਂ ਦੇ ਸੁਪਨਿਆਂ ਦੀ ਉਸਾਰੀ ਇਹ ਵੋਟ-ਬਟੋਰੂ ਪਾਰਟੀਅਾਂ ਕਰਨਗੀਆਂ। ਇਹ ਸਭ ਇਸ ਸਮੁਚੇ ਮਨੁਖਦੋਖੀ ਢਾਂਚੇ ਨੂੰ ਉਲਟਾਕੇ ਇਕ 'ਇਨਕਲਾਬ 'ਜਰੀਏ ਹੀ ਸਭ ਸੰਭਵ ਹੈ।ਇਸਦੇ ਲਈ ਉਹਨਾਂ ਦੇਸ਼ ਦੇ ਨੌਜਵਾਨਾਂ ਨੂੰ ਅਗੇ ਆਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਰਾਹ ਚਲਣ ਤੇ ਇਸ ਘਟੀਆ ਸਮਾਜ ਦੀ ਇਕ ਬਿਹਤਰ ਸਮਾਜ ਚ ਕਾਇਆਪਲਟੀ ਕਰਨ ਦੀ ਅਪੀਲ ਕੀਤੀ। ਇਸ ਸਭਾ ਦਾ ਅੰਤ ਸ਼ਹੀਦਾਂ ਨੂੰ ਸਮਰਪਿਤ 'ਇਨਕਲਾਬ ਜਿੰਦਾਬਾਦ' ਦੇ ਨਾਹਰੇ ਲਗਾ ਕੇ ਕੀਤਾ ਗਿਆ।

Thursday, May 15, 2014

'ਨੌਜਵਾਨ ਭਾਰਤ ਸਭਾ' ਨੇ ਚਲਾਈ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਚੋਣ ਸਿਆਸਤ ਦੀ ਪੋਲ ਖੋਲ ਮੁਹਿੰਮ

ਚੋਣਾਂ ਨੇ ਨਹੀਂ ਲਾਉਣਾ ਪਾਰ,                 ਲੜਨਾ ਪੈਣਾ ਬੰਨ ਕਤਾਰ।

''ਲੋਕਾਂ ਦੀ ਮੁਕਤੀ ਦਾ ਰਾਹ ਚੋਣਾਂ ਨਹੀਂ, ਇਨਕਲਾਬ ਹੈ''

              16ਵੀਆਂ ਲੋਕ ਸਭਾ ਚੋਣਾਂ ਪੂਰੇ ਭਾਰਤ 'ਚ ਭੁਗਤ ਚੁੱਕੀਆਂ ਹਨ। ਵੱਖੋ-ਵੱਖਰੀਆਂ ਪਾਰਟੀਆਂ ਦੇ ਸਿਆਸੀ ਡੱਡੂ ਚੋਣਾਂ ਦੀ ਬਰਸਾਤ 'ਚ ਟਰੈਂ-ਟਰੈਂ ਕਰਨ ਤੋਂ ਬਾਅਦ ਫਿਰ ਆਪਣੀਆਂ ਖੁੱਡਾਂ 'ਚ ਵਾਪਸ ਚਲੇ ਗਏ ਹਨ। ਸਮੁੱਚੀ ਸਰਕਾਰੀ ਮਸ਼ੀਨਰੀ ਤੋਂ ਲੈਕੇ ਨਿੱਜੀ ਕੰਪਨੀਆਂ, ਗਾਇਕ, ਕਲਾਕਾਰ, ਸਰਮਾਏਦਾਰਾਂ-ਸਾਮਰਾਜੀਆਂ ਦੇ ਟੁੱਕੜਬੋਚ ਦੇ ਤੇ ਇੱਥੋਂ ਤੱਕ ਕੁਝ ਸਾਬਕਾ ਕਾਮਰੇਡ ਵੀ ਵੋਟ ਦੇ 'ਪਵਿੱਤਰ ਹੱਕ' ਦੀ ਵਰਤੋਂ ਕਰਨ ਦੀ ਦੁਹਾਈ ਦਿੰਦੇ ਨਜਰੀਂ ਆਏ। ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਵਾਸਤੇ ਮਸ਼ਹੂਰੀਆਂ-ਵਿਗਿਆਪਨਾਂ 'ਤੇ ਪੈਸਾ ਪਾਣੀ ਵਾਂਗੂੰ ਵਹਾਇਆ ਗਿਆ। ਵੋਟਾਂ ਆਪਣੇ ਹੱਕ 'ਚ ਭੁਗਤਾਉਣ ਵਾਸਤੇ ਸਾਰੀਆਂ ਪਾਰਟੀਆਂ ਦੇ ਲੀਡਰ ਪਿੰਡਾਂ-ਕਸਬਿਆਂ-ਸ਼ਹਿਰਾਂ 'ਚ ਅੱਡ-ਅੱਡ ਥਾਈਂ 'ਤੂਫਾਨੀ ਦੌਰੇ' ਕਰਦੇ ਵਿਖੇ। ਇਹਨਾਂ ਚੋਣ ਮਦਾਰੀਆਂ ਵੱਲੋਂ ਲੋਕਾਂ ਨੂੰ 16ਵੀਂ ਵਾਰ ਮੂਰਖ ਬਨਾਉਣ ਲਈ ਇੱਕ ਵਾਰ ਫਿਰ ਤੋਂ ਆਪਣਾ ਟਿੱਲ ਲਾਇਆ ਗਿਆ। ਚੋਣ ਕਮਿਸ਼ਨ ਨੇ ਇਸ ਵਾਰ ਆਪਣੇ ਆਪ ਨੂੰ ਪਹਿਲਾਂ ਤੋਂ ਜ਼ਿਆਦਾ ਨਿਰਪੱਖ ਤੇ ਲੋਕਤੰਤਰ ਦਾ ਸੱਚਾ ਰਾਖਾ ਵਿਖਾਉਣ ਦੀ ਕੋਸ਼ਿਸ਼ ਕੀਤੀ ਤੇ ਇਸੇ ਦੀ ਕਵਾਇਦ ' ਇਹਨੇ ਆਪਣਾ ਨਿਰਪਖੀ ਰੰਗ ਕਾਇਮ ਰੱਖਣ ਲਈ ਦੋ-ਚਾਰ ਲੀਡਰਾਂ ਨੂੰ ਚੋਣ ਜਾਬਤੇ ਦੀ ਉਲੰਘਣਾ ਕਰਨ ਵਾਸਤੇ ਨਪੁੰਸਕ ਨੋਟਿਸ ਵੀ ਭੇਜੇ ਤੇ ਆਪਣੇ ਫਰਜ, ਲੋਕਾਂ ਨੂੰ ਇਸ ਲੋਕਤੰਤਰ ਦੇ ਧੋਖੇ ਨੂੰ ਬਰਕਰਾਰ ਰੱਖਣ ਦਾ ਫਰਜ, ਨੂੰ ਬਖੂਬੀ ਨਿਭਾਇਆ। ਪਰ ਉਹ ਅਜਿਹਾ ਕਰੇ ਵੀ ਕਿਉਂ ਨਾ? - ਕਿਉਂਕਿ ਲੋਕ ਪਿਛਲੇ 67 ਸਾਲਾਂ 'ਚ ਇਸ ਅਖੌਤੀ ਲੋਕਤੰਤਰ ਨੂੰ ਖੂਬ ਮਾਣ ਚੁੱਕੇ ਹਨ, ਤੇ ਲੋਕਤੰਤਰ ਦੇ ਤੋਹਫਿਆਂ(ਗਰੀਬੀ, ਬੇਰੁਜਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ ਆਦਿ) ਨੇ ਲੋਕਾਂ ਦੇ ਸਬਰ ਦਾ ਪਿਆਲਾ ਨੱਕ ਤੱਕ ਕਰ ਦਿੱਤਾ ਹੈ। ਮੁਨਾਫੇ ਦੀ ਅੰਨੀ ਹਵਸ 'ਚ ਲੋਕਤੰਤਰ ਦਾ ਨਕਾਬ ਪਹਿਲਾਂ ਹੀ ਲੀਰੋ-ਲੀਰ ਹੋ ਚੁੱਕਾ ਹੈ। 

Saturday, May 3, 2014

ਸਵਰਾਜ-ਮਹਿੰਦਰਾ ਦੇ ਮਜ਼ਦੂਰਾਂ ਦੇ ਜਾਇਜ਼ ਸੰਘਰਸ਼ ਦਾ ਪੁਰਜ਼ੋਰ ਸਮਰਥਨ ਕਰੋ!


ਪਿਆਰੇ ਲੋਕੋ, ਅਸੀਂ ਸਵਰਾਜ-ਮਹਿੰਦਰਾ ਦੇ ਮੋਹਾਲੀ ਸਥਿਤ ਤਿੰਨ ਕਾਰਖਾਨਿਆਂ ਦੇ ਲਗਭਗ 1200 ਡਿਪਲੋਮਾ ਹੋਲਡਰ ਇੰਜੀਨੀਅਰ ਕਾਮੇ ਕੰਮ ਅਤੇ ਹੁਨਰ ਮੁਤਾਬਕ ਜਾਇਜ਼ ਤਨਖਾਹ ਹਾਸਲ ਕਰਨ, ਨਜ਼ਾਇਜ਼ ਤਬਾਦਲੇ ਰੱਦ ਕਰਨ, ਕਾਰਖਾਨੇ ਅੰਦਰ ਯੂਨੀਅਨ ਬਣਾਉਣ ਦਾ ਹੱਕ ਲਾਗੂ ਕਰਵਾਉਣ, ਜ਼ਬਰੀ ਛਾਂਟੀ ਰੁਕਵਾਉਣ ਅਤੇ ਹੋਰਨਾਂ ਪੂਰੀ ਤਰ੍ਹਾਂ ਜਾਇਜ਼ ਮੰਗਾਂ ਹੇਠ 22 ਅਪਰੈਲ ਤੋਂ ਹੜ੍ਹਤਾਲ 'ਤੇ ਹਾਂ। ਅਜੇ ਤੱਕ ਪ੍ਰਸ਼ਾਸਨ ਅਤੇ ਫੈਕਟਰੀ ਮੈਨੇਜ਼ਮੈਂਟ ਨੇ ਸਾਡੀਆਂ ਮੰਗਾਂ ਮੰਨਣੀਆਂ ਤਾਂ ਦੂਰ, ਇਹਨਾਂ ਬਾਰੇ ਕੋਈ ਗੱਲ ਤੱਕ ਨਹੀਂ ਕੀਤੀ। ਫੈਕਟਰੀ ਮੈਨੇਜਮੇਂਟ ਅਤੇ ਪ੍ਰਸ਼ਾਸਨ ਦੀ ਇਸ ਬੇਰੁਖੀ ਅਤੇ ਅੜੀਅਲ ਰਵੱਈਏ ਕਰਕੇ ਹੀ ਸਾਨੂੰ ਹੜ੍ਹਤਾਲ ਕਰਨ ਅਤੇ ਸੜਕਾਂ ਉੱਪਰ ਆ ਕੇ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਅਨਿਆਂ ਖਿਲਾਫ਼ ਸੰਘਰਸ਼ ਕਰਨ ਲਈ ਸਾਨੂੰ ਆਮ ਜਨਤਾ ਦੇ ਡਟਵੇਂ ਸਾਥ ਦੀ ਸਖ਼ਤ ਜ਼ਰੂਰਤ ਹੈ। ਅਸੀਂ ਸਭ ਇਨਸਾਫ਼ਪਸੰਦ ਕਿਰਤੀਆਂ, ਨੌਜਵਾਨਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਸਾਡਾ ਸਾਥ ਦੇਣ ਦੀ ਜ਼ੋਰਦਾਰ ਅਪੀਲ ਕਰਦੇ ਹਾਂ।... 

Friday, May 2, 2014

ਪੁੱਡਾ ਮੈਦਾਨ 'ਚ ਹੋਈ 'ਮਜ਼ਦੂਰ ਦਿਵਸ ਕਾਨਫਰੰਸ'

ਹਜ਼ਾਰਾਂ ਮਜ਼ਦੂਰਾਂ-ਨੌਜਵਾਨਾਂ ਨੇ ਦਿੱਤੀ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

1ਮਈ, 2014, ਲੁਧਿਆਣਾ।ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਪੂਰੀ ਦੁਨੀਆਂ ਵਿੱਚ ਮਜ਼ਦੂਰਾਂ ਨੇ ਰੈਲੀਆਂ-ਸਭਾਵਾਂ ਆਦਿ ਆਯੋਜਿਤ ਕਰਕੇ ''ਅੱਠ ਘੰਟੇ ਦਿਹਾੜੀ'' ਦਾ ਕਨੂੰਨ ਬਣਵਾਉਣ ਲਈ ਘੋਲ ਦੌਰਾਨ ਸ਼ਹੀਦ ਹੋਏ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਲੁਧਿਆਣੇ ਦੇ ਪੁੱਡਾ ਮੈਦਾਨ ਵਿੱਚ ਵੀ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਕਾਰਖਾਨਾ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਕੁੱਲ ਹਿੰਦ ਨੇਪਾਲੀ ਏਕਤਾ ਮੰਚ ਵੱਲੋਂ ਸਾਂਝੇ ਰੂਪ ਵਿੱਚ ਮਜ਼ਦੂਰਾਂ ਦਾ ਵੱਡਾ ਇਕੱਠ ਕਰਕੇ ''ਮਜ਼ਦੂਰ ਦਿਵਸ ਕਾਨਫਰੰਸ'' ਕੀਤੀ ਗਈ। ''ਮਈ ਦਿਵਸ ਦੇ ਸ਼ਹੀਦ ਅਮਰ ਰਹਿਣ'', ''ਦੁਨੀਆਂ ਦੇ ਮਜ਼ਦੂਰੋ ਇੱਕ ਹੋ ਜਾਓ'' ''ਇਨਕਲਾਬ ਜਿੰਦਾਬਾਦ'' ਆਦਿ ਅਸਮਾਨ ਗੂੰਜਵੇਂ ਨਾਅਰੇ ਬੁਲੰਦ ਕਰਦੇ ਹੋਏ...

ਸਵਰਾਜ-ਮਹਿੰਦਰਾ ਦੇ ਮਜਦੂਰਾਂ ਦਾ ਸੰਘਰਸ਼ ਜਿੰਦਾਬਾਦ...


ਆਪਣੀਆਂ ਜਾਇਜ਼ ਮੰਗਾਂ( ਯੂਨੀਅਨ ਬਣਾਉਣ ਦਾ ਹੱਕ, ਜਬਰੀ ਕੱਢੇ ਮੁਲਾਜ਼ਮਾਂ ਦੀ ਬਹਾਲੀ, ਤਨਖਾਹਾਂ ਵਿਚ ਵਾਧਾ ਆਦਿ ) ਨੂੰ ਲੈ ਕੇ ਪਿਛਲੇ 10 ਦਿਨਾਂ ਤੋਂ ਹਡ਼ਹ੍ਤਾਲ ਤੇ ਬੈਠੇ ਮਹਿੰਦਰਾ-ਸਵਰਾਜ ਦੇ ਮਜ਼ਦੂਰਾਂ ਨੇ ਮਈ ਦਿਵਸ ਮੌਕੇ ਮੋਹਾਲੀ ਵਿਖੇ ਵਿਸ਼ਾਲ ਰੈਲੀ ਕੱਢੀ ਅਤੇ ਡੀ.ਸੀ ਦਫਤਰ ਨੂੰ ਮੈਮੋਰੰਡਮ ਦਿੱਤਾ | ਇਹਨਾਂ ਹੀ ਮੰਗਾਂ ਨੂੰ ਲੈ ਕੇ 6 ਮਈ ਨੂੰ ਹੋਰ ਵੱਡੀ ਰੈਲੀ ਕੱਢੀ ਜਾ ਰਹੀ ਹੈ | ਨੌਜਵਾਨ ਭਾਰਤ ਸਭਾ ਵੱਲੋਂ ਸਭਨਾਂ ਇਨਸਾਫ਼ ਪਸੰਦ ਸ਼ਹਿਰੀਆਂ, ਵਿਦਿਆਰਥੀਆਂ, ਨੌਜਵਾਨਾਂ ਅਤੇ ਹੋਰਨਾਂ ਮੁਲਾਜਮ ਜਥੇਬੰਦੀਆਂ ਨੂੰ ਇਹਨਾਂ ਮਜਦੂਰਾਂ ਦੀਆਂ ਹੱਕੀ ਮੰਗਾਂ ਲਈ ਅੱਗੇ ਆਉਣ ਦੀ ਅਪੀਲ ਕੀਤੀ ਜਾਂਦੀ ਹੈ |

अपनी जायज़ मांगों ( यूनियन बनाने का अधिकार, जबरन नाजायत तौर पर निकाले गए कर्मचारी बहाल करने, वेतन बढ़ौतरी इत्यादि ) को लेकर पिछले 10 दिनों से हड़ताल पर बैठे हैं। महिन्द्रा-स्वराज के मज़दूरों द्वारा मई दिवस के अवसर पर विशाल रैली निकाली गई और डी.सी दफ्तर को मेमोरैंडम सौंपा गया । कोई कार्रवाई ना होते देख 6 मई को और विशाल रैली निकाली जा रही है । नौजवान भारत सभा सभी इंसाफपसंद लोगों, विद्यार्थियों, नौजवानों व अन्य कमर्चारी संगठनों को इस रैली मे शामिल होने की अपील करती है ।...