Saturday, August 9, 2014

ਪੰਜਾਬ ਸਰਕਾਰ ਦੇ ਕਾਲ਼ੇ ਕਨੂੰਨਾਂ ਖਿਲਾਫ਼ ਜੋਧਾਂ 'ਚ ਅਰਥੀ ਫੂਕ ਮੁਜ਼ਾਹਰਾ ਕੀਤਾ

09 ਅਗਸਤ 2014, ਜੋਧਾਂ। ਅੱਜ ਨੌਜਵਾਨ ਭਾਰਤ ਸਭਾ ਅਤੇ ਡੈਮੋਕਰੈਟਿਕ ਇੰਪਲਾਇਜ਼ ਫਰੰਟ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਨੇ ਰਤਨ-ਜੋਧਾਂ ਬੱਸ ਅੱਡੇ ਉੱਤੇ ਜਮਹੂਰੀਅਤ ਵਿਰੋਧੀ ਕਾਲੇ ਕਨੂੰਨ 'ਪੰਜਾਬ (ਜਨਤਕ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕਥਾਮ) ਬਿਲ-2014' ਵਿਰੁੱਧ ਪੰਜਾਬ ਸਰਕਾਰ ਦੀ ਅਰਥੀ ਫੂਕੀ। ਪੰਜਾਬ ਸਰਕਾਰ ਦੇ ਇਸ ਕਾਲੇ ਕਨੂੰਨ ਖਿਲਾਫ਼ ਪੰਜਾਬ ਦੇ ਮਜ਼ਦੂਰਾਂ, ਕਿਸਾਨਾਂ, ਵਿਦਿਆਰਥੀਆਂ ਨੌਜਵਾਨਾਂ, ਸਰਕਾਰੀ ਮੁਲਾਜਮਾਂ, ਅਧਿਆਪਕਾਂ, ਔਰਤਾਂ, ਬੁੱਧੀਜੀਵੀਆਂ ਦੀਆਂ ਤਿੰਨ ਦਰਜਨ ਤੋਂ ਵਧੇਰੇ ਜੱਥੇਬੰਦੀਆਂ ਨੇ 'ਕਾਲੇ ਕਨੂੰਨਾ ਵਿਰੋਧੀ ਸਾਂਝਾ ਮੋਰਚਾ' ਬਣਾ ਕੇ ਸ਼ੰਘਰਸ਼ ਛੇੜਿਆ ਹੈ। 11 ਅਗਸਤ ਦੇ ਧਰਨਿਆਂ-ਮੁਜਾਹਰਿਆਂ ਦੀ ਤਿਆਰੀ ਲਈ ਪੰਜਾਬ ਵਿੱਚ ਸੂਬੇ ਦੇ ਕੋਨੇ ਕੋਨੇ ਵਿੱਚ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾ ਰਹੀਆਂ ਹਨ। ਇਸਦੀ ਕੜੀ ਵਜੋਂ ਅੱਜ ਇਹਨਾਂ ਜੱਥੇਬੰਦੀਆਂ ਨੇ ਵੀ ਪੰਜਾਬ ਸਰਕਾਰ ਦੀ ਅਰਥੀ ਫੂਕੀ। ਆਉਣ ਵਾਲੇ ਦਿਨਾਂ ਵਿੱਚ ਲੁਧਿਆਣੇ ਦੇ ਲਾਗਲੇ ਹੋਰਾਂ ਪਿੰਡਾਂ ਵਿੱਚ ਵੀ ਅਰਥੀ ਫੂਕ ਮੁਜਾਹਰੇ ਕੀਤੇ ਜਾਣੇ ਹਨ।

ਜਥੇਬੰਦੀਆਂ ਵੱਲੋਂ ਪਹਿਲਾਂ ਪੰਜਾਬ ਸਰਕਾਰ ਦੀ ਅਰਥੀ ਚੁੱਕ ਕੇ ਮੁੱਖ ਸਡ਼ਕ ‘ਤੇ ਜਲੂਸ ਕੱਢਿਆ ਗਿਆ। ਇਸ ਮਗਰੋਂ ਬੱਸ ਅੱਡੇ ਉੱਤੇ ਆ ਕੇ ਅਰਥੀ ਸਾੜੀ ਗਈ। ਨੌਜਵਾਨਾਂ, ਮੁਲਾਜ਼ਮਾਂ ਨੇ ਜੋਰਦਾਰ ਨਾਅਰੇ ਲਾਉਂਦੇ ਹੋਏ ਪੰਜਾਬ ਸਰਕਾਰ ਤੋਂ ਕਾਲਾ ਕਨੂੰਨ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਛਿੰਦਰਪਾਲ, ਕੁਲਵਿੰਦਰ, ਡੈਮੋਰਕਰੈਟਿਕ ਇੰਪਲਾਇਜ਼ ਫਰੰਟ ਦੇ ਸੁਖਵਿੰਦਰ ਲੀਲ, ਰਮਨਜੀਤ ਸੰਧੂ ਅਤੇ ਦੇਵ ਸਰਾਭਾ ਨੇ ਅਰਥੀ ਫੂਕ ਮੁਜਾਹਰੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰੈਲੀ, ਹਡ਼ਤਾਲ, ਧਰਨਾ, ਮੁਜਾਹਰਾ, ਜਲੂਸ ਆਦਿ ਦੌਰਾਨ ਨੁਕਸਾਨ ਰੋਕਣ ਦੇ ਨਾਂ ਉੱਤੇ ਪੰਜਾਬ ਸਰਕਾਰ ਅਸਲ ਵਿੱਚ ਲੋਕਾਂ ਨੂੰ ਹੱਕ, ਸੱਚ, ਇਨਸਾਫ਼ ਲਈ ਇਕਮੁੱਠ ਹੋ ਕੇ ਅਵਾਜ਼ ਉਠਾਉਣ ਅਤੇ ਘੋਲ਼ ਕਰਨ ਤੋਂ ਰੋਕਣਾ ਚਾਹੁੰਦੀ ਹੈ। ਹੱਕ, ਸੱਚ, ਇਨਸਾਫ਼ ਲਈ ਘੋਲ਼ ਕਰਨ ਵਾਲੀਆਂ ਜੱਥੇਬੰਦੀਆਂ ਕਦੇ ਵੀ ਭੰਨ ਤੋਡ਼, ਸਾਡ਼ਫੂਕ ਜਿਹੀਆਂ ਕਾਰਵਾਈਆਂ ਨਹੀਂ ਕਰਦੀਆਂ। ਸਗੋਂ ਅਜਿਹੀਆਂ ਕਾਰਵਾਈਆਂ ਸਰਕਾਰ ਅਤੇ ਸਰਮਾਏਦਾਰ ਜਿਨਾਂ ਦੇ ਖਿਲਾਫ ਲੋਕ ਅਵਾਜ਼ ਉਠਾਉਂਦੇ ਹਨ ਵੱਲੋਂ ਹੀ ਲੋਕ ਘੋਲਾਂ ਨੂੰ ਬਦਨਾਮ ਅਤੇ ਨਾਕਾਮ ਕਰਨ ਲਈ ਸਾਜਿਸ਼ ਦੇ ਰੂਪ ਵਿੱਚ ਕੀਤੀਆਂ ਜਾਂਦੀਆਂ ਹਨ ਅਤੇ ਇਹਨਾਂ ਦਾ ਦੋਸ਼ ਲੋਕਾਂ ਉੱਤੇ ਲਾ ਦਿੱਤਾ ਜਾਂਦਾ ਹੈ। ਹੁਣ ਸਰਕਾਰ ਕਾਲਾ ਕਨੂੰਨ ਬਣਾ ਕੇ ਆਪਣੇ ਹੱਕਾਂ ਲਈ ਘੋਲ਼ ਕਰਨ ਵਾਲੇ ਨਿਰਦੋਸ਼ ਲੋਕਾਂ ਨੂੰ ਹੀ 5 ਸਾਲ ਤੱਕ ਦੀ ਜੇਲ, 3 ਲੱਖ ਰੁਪਏ ਤੱਕ ਦਾ ਜੁਰਮਾਨਾ, ਅਤੇ ਨੁਕਸਾਨ ਪੂਰਤੀ ਕਰਨ ਦੀਆਂ ਸਖ਼ਤ ਸਜਾਵਾਂ ਦੇਣ ਦੀ ਸਾਜਿਸ਼ ਕਰ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਇਸ ਤਹਿਤ ਹੱਕ-ਸੱਚ ਲਈ ਜੂਝਦੇ ਲੋਕਾਂ ਅਤੇ ਉਹਨਾਂ ਦੇ ਲੀਡਰਾਂ ਨੂੰ ਜੇਲ, ਜੁਰਮਾਨੇ ਅਤੇ ਨੁਕਸਾਨ ਪੂਰਤੀ ਦੀਆਂ ਸਖਤ ਸਜਾਵਾਂ ਦਿੱਤੀਆਂ ਜਾਣਗੀਆਂ। ਹਡ਼ਤਾਲ ਨੂੰ ਪੰਜਾਬ ਸਰਕਾਰ ਨੇ ਇਸ ਕਨੂੰਨ ਤਹਿਤ ਅਸਿੱਧੇ ਰੂਪ ਵਿੱਚ ਕਨੂੰਨੀ ਤੌਰ ਉੱਤੇ ਅਪਰਾਧ ਐਲਾਨ ਦਿੱਤਾ ਹੈ। ਇਸ ਕਨੂੰਨ ਜ਼ਰੀਏ ਸਰਕਾਰ ਦਾ ਮਕਸਦ ਲੋਕ ਘੋਲਾਂ ਨੂੰ ਕੁਚਲਣਾ ਹੀ ਹੈ। ਕੇਂਦਰ

ਅਤੇ ਸੂਬਾ ਸਰਕਾਰਾਂ ਦੀਆਂ ਸਰਮਾਏਦਾਰਾਂ ਦੇ ਪੱਖ ਵਿੱਚ ਲਾਗੂ ਕੀਤੀਆਂ ਜਾ ਰਹੀਆਂ ਉਦਾਰੀਕਰਨ, ਨਿੱਜੀਕਰਨ ਅਤੇ ਸੰਸਾਰੀਕਰਨ ਦੀਆਂ ਨੀਤੀਆਂ ਨੇ ਲੋਕਾਂ ਦੀ ਹਾਲਤ ਬਹੁਤ ਖਰਾਬ ਕਰ ਦਿੱਤੀ ਹੈ। ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਤੇਜੀ ਨਾਲ਼ ਵਧੇ ਹਨ। ਇਸ ਖਿਲਾਫ਼ ਲੋਕਾਂ ਦਾ ਇਕਮੁੱਠ ਰੋਹ ਵੀ ਵਧਦਾ ਜਾ ਰਿਹਾ ਹੈ। ਹਾਕਮ ਆਉਣ ਵਾਲੇ ਦਿਨਾਂ ਵਿੱਚ ਉਠ ਖਲੋਣ ਵਾਲੇ ਵੱਡੇ ਲੋਕ ਘੋਲਾਂ ਤੋਂ ਡਰੇ ਹੋਏ ਹਨ। ਲੋਕਾਂ ਦੀ ਅਵਾਜ਼ ਸੁਨਣ ਦੀ ਥਾਂ ਸਰਕਾਰਾਂ ਲੋਕ ਅਵਾਜ਼ ਨੂੰ ਹੀ ਕੁਚਣ ਦੇਣਾ ਚਾਹੁੰਦੀਆਂ ਹਨ। ਇਸ ਲਈ ਇਹ ਕਾਲੇ ਕਨੂੰਨ ਬਣਾਏ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਪਾਸ ਕਾਲਾ ਕਨੂੰਨ ਭਾਰਤੀ ਹਾਕਮਾਂ ਦੇ ਲੋਕ ਵਿਰੋਧੀ ਕਿਰਦਾਰ ਨੂੰ ਜੱਗ ਜਾਹਰ ਕਰ ਰਿਹਾ ਹੈ।

ਇਸ ਮੌਕੇ ਬੁਲਾਰਿਆਂ ਨੇ ਇਕੱਠੇ ਹੋਏ ਲੋਕਾਂ ਨੂੰ 11 ਅਗਸਤ ਨੂੰ ਡੀ.ਸੀ. ਦਫ਼ਤਰ,ਲੁਧਿਆਣਾ ਵਿਖੇ ਹੋ ਰਹੇ ਰੋਸ ਮੁਜਾਹਰੇ ਵਿੱਚ ਭਰਵੀਂ ਗਿਣਤੀ ਵਿੱਚ ਇਕੱਠਿਆਂ ਹੋਣ ਦੀ ਅਪੀਲ ਕੀਤੀ, ਤਾ ਕਿ ਇਸ ਲੋਕ ਦੋਖੀ ਕਨੂੰਨ ਨੂੰ ਰੱਦ ਕਰਵਾਇਆ ਜਾ ਸਕੇ।

ਕਾਲ਼ਾ ਕਨੂੰਨ ‘ਪੰਜਾਬ (ਜਨਤਕ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕਥਾਮ) ਬਿਲ’ ਰੱਦ ਕਰਾਉਣ ਲਈ ਵਿਸ਼ਾਲ ਗਿਣਤੀ ਵਿੱਚ ਅੱਗੇ ਆਓ, ਜੁਝਾਰੂ ਲੋਕ ਲਹਿਰ ਖੜ੍ਹੀ ਕਰੋ!

ਲੋਕ ਏਕਤਾ ਜਿੰਦਾਬਾਦ!  ‘ਕਾਲ਼ਾ ਕਨੂੰਨ ਵਿਰੋਧੀ ਸਾਂਝਾ ਮੋਰਚਾ’ ਜਿੰਦਾਬਾਦ!  ਕਾਲ਼ਾ ਕਨੂੰਨ ਰੱਦ ਕਰੋ!


ਲੋਕਾਂ ਦੀ ਹੱਕ, ਸੱਚ ਤੇ ਇਨਸਾਫ਼ ਦੀ ਅਵਾਜ਼ ਕੁਚਲਣ ਦੇ 
ਪੰਜਾਬ ਸਰਕਾਰ ਦੇ ਨਾਪਾਕ ਇਰਾਦੇ ਅਸਫ਼ਲ ਕਰੋ!


11 ਅਗਸਤ 2014, ਦਿਨ ਸੋਮਵਾਰ, ਸਵੇਰੇ 11 ਵਜੇ ਆਪਣੇ ਜਿਲ੍ਹੇ ਦੇ 
ਡੀ.ਸੀ. ਦਫਤਰ ‘ਤੇ ਜ਼ੋਰਦਾਰ ਧਰਨੇ-ਰੋਹ ਮੁਜ਼ਾਹਰੇ ਵਿੱਚ ਪੁੱਜੋ!

ਪੰਜਾਬ ਸਰਕਾਰ ਨੇ ਇੱਕ ਬੇਹੱਦ ਲੋਕ ਵਿਰੋਧੀ ਕਾਲ਼ਾ ਕਨੂੰਨ ਪਾਸ ਕੀਤਾ ਹੈ। ਸਰਕਾਰ ਦਾ ਇਰਾਦਾ ਲੋਕਾਂ ਦੇ ਹੱਕ, ਸੱਚ, ਇਨਸਾਫ਼ ਲਈ ਇਕਮੁੱਠ ਘੋਲ਼ ਨੂੰ ਕੁਚਲਣਾ ਹੈ। ‘ਪੰਜਾਬ (ਜਨਤਕ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕਥਾਮ) ਬਿਲ-2104′ ਨਾਂ ਦਾ ਇਹ ਕਨੂੰਨ ਜੇਕਰ ਪੰਜਾਬ ਵਿੱਚ ਲਾਗੂ ਹੋ ਜਾਂਦਾ ਹੈ ਤਾਂ ਲੋਕਾਂ ਨੂੰ ਧਨਾਢਾਂ ਦੀਆਂ ਸਰਕਾਰਾਂ ਵੱਲੋਂ ਹੱਦੋਂ ਜ਼ਿਆਦਾ ਜ਼ੁਲਮ-ਜ਼ਬਰ ਦਾ ਸਾਹਮਣਾ ਕਰਨਾ ਪਏਗਾ। ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਲੋਕ ਆਪਣੇ ਜਾਇਜ ਹੱਕਾਂ ਲਈ ਇਕਮੁੱਠ ਹੋ ਕੇ ਘੋਲ਼ ਕਰਦੇ ਹਨ ਤਾਂ ਸਰਮਾਏਦਾਰ, ਸਰਕਾਰਾਂ, ਪੁਲਸ, ਪ੍ਰਸ਼ਾਸਨ, ਅਫ਼ਸਰ, ਗੁੰਡੇ ਆਦਿ ਲੋਕ ਘੋਲ਼ ਨੂੰ ਕੁਚਲਣ ਦੀਆਂ ਸਾਜਿਸ਼ਾਂ ਰਚਦੇ ਹਨ। ਜਾਇਜ਼ ਮਸਲਿਆਂ ‘ਤੇ ਹੋਣ ਵਾਲ਼ੇ ਧਰਨੇ, ਮੁਜ਼ਾਹਰੇ, ਜਲੂਸ, ਰੈਲੀ, ਹੜਤਾਲ ਆਦਿ ਨੂੰ ਅਸਫ਼ਲ ਕਰਨ ਲਈ ਇਹਨਾਂ ਵੱਲ਼ੋਂ ਭੰਨ-ਤੋੜ, ਸਾੜ-ਫੂਕ ਆਦਿ ਕਾਰਵਾਈਆਂ ਕਰਵਾਈਆਂ ਜਾਂਦੀਆਂ ਹਨ ਅਤੇ ਦੋਸ਼ ਘੋਲ਼ ਕਰ ਰਹੇ ਲੋਕਾਂ ‘ਤੇ ਹੀ ਲਗਾ ਦਿੱਤਾ ਜਾਂਦਾ ਹੈ। ਹੁਣ ਇਸ ਕਨੂੰਨ ਜ਼ਰੀਏ ਸਰਕਾਰ ਸਰਕਾਰੀ ਅਤੇ ਨਿੱਜੀ ਜਾਇਦਾਦ ਦੇ ਹਰ ਤਰ੍ਹਾਂ ਦੇ ਨੁਕਸਾਨ ਦਾ ਬਹਾਨਾ ਬਣਾ ਕੇ ਸ਼ੰਘਰਸ਼ਸ਼ੀਲ ਲੋਕਾਂ ਨੂੰ ਪੰਜ ਸਾਲ ਤੱਕ ਦੀ ਜੇਲ੍ਹ, ਤਿੰਨ ਲੱਖ ਰੁਪਏ ਦੇ ਜ਼ੁਰਮਾਨੇ ਅਤੇ ਨੁਕਸਾਨ ਪੂਰਤੀ ਕਰਨ ਦੀਆਂ ਸਖਤ ਸਜ਼ਾਵਾਂ ਦੇਣ ਦੀ ਸਾਜਿਸ਼ ਰਚ ਰਹੀ ਹੈ। ਇਸ ਕਨੂੰਨ ਤਹਿਤ ‘ਅਪਰਾਧ’ ਗੈਰ-ਜਮਾਨਤੀ ਹੋਵੇਗਾ। ਸਿਰਫ਼ ਭੰਨ ਤੋੜ ਹੀ ਨਹੀਂ ਸਗੋਂ ਕਿਸੇ ਵੀ ਪ੍ਰਕਾਰ ਦੇ ਨੁਕਸਾਨ ਲਈ ਇਹ ਸਜਾਵਾਂ ਭੁਗਤਣੀਆਂ ਪੈਣਗੀਆਂ। ਜਿਵੇਂ ਹੜਤਾਲ, ਰੈਲੀ, ਮੁਜ਼ਾਹਰੇ ਆਦਿ ਨਾਲ਼ ਕਾਰਖਾਨਾ ਮਾਲਕ, ਟਰਾਂਸਪੋਰਟਰ, ਆਦਿ ਨੂੰ ਘਾਟਾ ਪੈਣ ਨੂੰ ਵੀ ਇਸ ਕਨੂੰਨ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ ਅਤੇ ਦੋਸ਼ੀਆਂ ਨੂੰ ਉਪਰੋਕਤ ਸਖਤ ਸਜ਼ਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ।....

Thursday, July 17, 2014

ਨੌਜਵਾਨ ਭਾਰਤ ਸਭਾ ਨੇ ਕੀਤੀ ਲੁਧਿਆਣੇ ਦੇ ਟੈਕਸਟਾਈਲ ਕਾਮਿਆਂ ਦੇ ਹੱਕੀ ਘੋਲ਼ ਦੇ ਹਮਾਇਤ

ਮੇਹਰਬਾਨ, ਲੁਧਿਆਣਾ ਦੇ ਲਗਭੱਗ ਦੋ ਦਰਜਨ ਪਾਵਰਲੂਮ ਕਾਰਖਾਨਿਆਂ ਦੇ ਮਜ਼ਦੂਰ ਇੱਕ ਕਾਰਖਾਨਾ ਮਾਲਕ ਵੱਲੋਂ ਇੱਕ ਮਜ਼ਦੂਰ ਨੂੰ ਥਾਣੇ ਲਿਜਾ ਕੇਬੁਰੀ ਤਰਾਂ ਕੁੱਟ ਮਾਰ ਕਰਨ ਖਿਲਾਫ਼ 14 ਜੁਲਾਈ ਦੀ ਸ਼ਾਮ ਤੋਂ ਹਡ਼ਤਾਲ 'ਤੇ ਹਨ। ਚੰਦਰਸ਼ੇਖਰ ਨਾਂ ਦੇ ਮਜ਼ਦੂਰ ਦੀ ਏਨੀ ਬੇਰਹਿਮੀਨਾਲ਼ ਕੁੱਟਮਾਰ ਕੀਤੀ ਗਈ ਹੈ ਕਿ ਉਸਦੇ ਨੱਕ ਦੀ ਹੱਡੀ ਟੁੱਟ ਗਈ ਹੈ ਅਤੇ ਅੱਖ ਦੇ ਉੱਪਰਲੇ ਪਾਸੇ ਗੰਭੀਰ ਸੱਟ ਵੱਜੀ ਹੈ। ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਦੀ ਅਗਵਾਈ ਵਿੱਚ ਘੋਲ਼ ਕਰ ਰਹੇਮਜ਼ਦੂਰਾਂ ਦੀ ਮੰਗ ਹੈ ਕਿ ਕਾਰਖਾਨਾ ਮਾਲਕ ਉੱਤੇ ਇਰਾਦਾ ਕਤਲ ਦਾ ਕੇਸ ਦਰਜ਼ ਕਰਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਸਦਾ ਸਾਥ ਦੇਣ ਵਾਲੇ ਪੁਲਸ ਮੁਲਾਜਮਾਂ ਨੂੰ ਸਸਪੈਂਡ ਕੀਤਾ ਜਾਵੇ, ਚੰਦਰਸ਼ੇਖ਼ਰ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ।
ਨੌਭਾਸ ਆਗੂ ਮਜਦੂਰ ਸਭਾ ਨੂੰ ਸੰਬੇਧਨ ਕਰਦੇ ਹੋਏ 
     ਚੰਦਰਸ਼ੇਖਰ ਨੇ ਦੋ ਮਹੀਨੇ ਜੀਵਨ (ਮੋਦੀ) ਟੈਕਸਟਾਈਲ ਵਿੱਚ ਪੀਸ ਰੇਟ 'ਤੇ ਕੰਮ ਕੀਤਾ ਸੀ। ਲੰਘੀ 27 ਜੂਨ ਨੂੰ ਉਸਨੇ ਕੰਮ ਛੱਡਦਿੱਤਾ ਸੀ ਕਿਉਂ ਕਿ ਉਸਨੂੰ ਕੰਮ ਘੱਟ ਮਿਲਦਾ ਸੀ। ਕੰਮ ਛੱਡਣ ਉੱਤੇ ਮਾਲਕ ਨੇ ਚੰਦਰਸ਼ੇਖਰ ਨੂੰ ਬਕਾਇਆ ਉਜ਼ਰਤ ਅਦਾ ਨਹੀਂ ਕੀਤੀ। ਚੰਦਰਸ਼ੇਖਰ ਨੇ ਮਾਲਕ ਨੂੰ ਕਈ ਵਾਰ ਬਕਾਇਆ ਉਜ਼ਰਤ ਦੇਣ ਲਈ ਕਿਹਾ।ਪਰ ਉਹ ਨਾ ਮੰਨਿਆ ਅਤੇ ਉਲਟਾ ਚੰਦਰਸ਼ੇਖਰ ਨੂੰ ਹੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੇਕਰ ਹੁਣ ਉਸਨੂੰ ਫੋਨ ਕੀਤਾ ਜਾਂ ਫੈਕਟਰੀਆਂ ਆਇਆ ਤਾਂ ਉਸਦੀਆਂ ਥਾਣੇ ਲਿਜਾ ਕੇ ਲੱਤਾ ਤੁਡ਼ਵਾਵੇਗਾ,ਉਸਨੂੰ ਗਾਇਬ ਕਰਵਾ ਦੇਵੇਗਾ। 14. 07.14 ਨੂੰ ਸ਼ਾਮੀ 6 ਵਜੇ ਮਾਲਕ ਇੱਕ ਪੁਲਸ ਮੁਲਾਜ਼ਮ ਨੂੰ ਨਾਲ਼ ਲੈ ਕੇ ਸ਼ਤੀਸ਼ ਜੈਨ ਕਾਰਖਾਨੇ ਗਿਆ (ਜਿੱਥੇ ਹੁਣ ਉਹ ਕੰਮ ਕਰਦਾ ਸੀ) ਅਤੇ ਚੰਦਰਸ਼ੇਖਰ ਨੂੰ ਅਗਵਾ ਕਰ ਲਿਆ। ਥਾਣੇ ਲਿਜਾ ਕੇ ਪੁਲਸ ਦੀ ਮੌਜੂਦਗੀ ਵਿੱਚ ਕੁੱਟ-ਮਾਰ ਕੀਤੀ।

ਥਾਣੇ ਅਗੇ ਲਾਇਆ ਧਰਨਾ 
     15 ਜੁਲਾਈ ਨੂੰ ਸਵੇਰੇ ਵੱਡੇ ਗਿਣਤੀ ਵਿੱਚ ਇਕੱਠੇ ਹੋਏ ਮਜ਼ਦੂਰਾਂ ਨੇ ਮਾਲਕ ਅਤੇ ਪੁਲਸ ਦੀ ਗੁੰਡਾਗਰਦੀ ਖਿਲਾਫ਼ ਮੇਹਰਬਾਨ ਥਾਣੇ ਅੱਗੇ ਰੋਹ ਭਰਪੂਰ ਧਰਨਾ ਦਿੱਤਾ। ਪੁਲਸ ਭਾਂਵੇਂ ਮਾਲਕ ਦੀ ਹੀ ਬੋਲੀ ਬੋਲ ਰਹੀ ਸੀ ਅਤੇ ਕਹਿ ਰਹੀ ਸੀ ਚੰਦਰਸ਼ੇਖਰ ਜਦੋਂ ਮਾਲਕ ਦੇ ਪੈਰੀਂ ਹੱਥ ਲਾ ਰਿਹਾ ਸੀ ਤਾਂ ਆਪ ਹੀ ਡਿੱਗ ਗਿਆ ਪਿਆ ਜਿਸ ਕਾਰਨ ਸੱਟ ਵੱਜ ਗਈ। 

ਪਰ ਲੋਕਾਂ ਦੇ ਰੋਹ ਨੂੰ ਵੇਖਣ ਤੋਂ ਬਾਅਦ ਪੁਲਿਸ ਨੇ ਭਰੋਸਾ ਦਿੱਤਾ ਕਿ ਚੰਦਰਸ਼ੇਖਰ ਦਾ ਮੈਡੀਕਲ ਕਰਵਾ ਕੇ ਦੋਸ਼ੀਅਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਮੈਡੀਕਲ ਤਾਂ ਹੋ ਗਿਆ ਪਰ ਉਸਦੀ ਰਿਪੋਰਟ ਅਜੇ ਤੱਕ ਸਿਵਲ ਹਸਪਤਾਲ ਤੋਂ ਥਾਣੇ ਨਹੀਂ ਪਹੁੰਚੀ। ਸਰਕਾਰੀ ਹਸਪਤਾਲ ਵਿੱਚ ਪੁਲਿਸ ਚੌਂਕੀ ਦੇ ਅਧਿਕਾਰੀ ਸਾਫ਼ ਕਹਿੰਦੇ ਹਨ ਕਿ ਰਿਪੋਰਟ ਇੱਕ ਹਫਤੇ ਬਾਅਦ ਮਿਲੇਗੀ! ਸਪੱਸ਼ਟ ਹੈ ਕਿ ਸਿਵਿਲ ਹਸਪਤਾਲ ਵਿਚਲੇ ਡਾਕਟਰ ਅਤੇ ਪੁਲਿਸ ਮੁਲਾਜਮ ਬੇਸ਼ਰਮੀ ਨਾਲ਼ ਮਾਲਕ ਦਾ ਪੱਖ ਪੂਰ ਰਹੇ ਹਨ (ਕਿਉਂ ਕਿ ਮੈਡੀਕਲ ਰਿਪੋਰਟ ਮੈਡੀਕਲ ਹੋਣ ਦੇ ਦਿਨ ਹੀ ਜਾਂ ਵੱਧ ਤੋਂ ਵੱਧ ਅਗਲੇ ਦਿਨ ਤਾਂ ਥਾਣੇ ਪਹੁੰਚ ਜਾਂਦੀ ਹੈ)।

ਨੌਜਵਾਨ ਭਾਰਤ ਸਭਾ ਨੇ ਮਜਦੂਰਾਂ ਦੇ ਇਸ ਹਕੀ ਘੋਲ਼ ਦੀ ਹਮਾਇਤ ਕੀਤੀ ਤੇ ਲੁਧਿਆਣੇ ਦੇ ਫੈਕਟਰੀ ਮਾਲਕਾਂ ਵਲੋਂ ਪਰਸ਼ਾਸ਼ਨ ਨਾਲ ਮਿਲਕੇ ਮਜਦੂਰਾਂ ਨਾਲ ਹੁੰਦੀ ਇਸ ਧ੍ਕੇਸ਼ਾਹੀ ਜੋਰਦਾਰ ਨਿਖੇਧੀ ਕੀਤੀ। 17 ਤਰੀਕ ਨੂੰ ਡਿਵੀਜਨ ਨੰਬਰ ਤਿੰਨ ਥਾਣੇ ਅਗੇ ਦਿਤੇ ਧਰਨੇ ਵਿਚ ਨੌ. ਭਾ. ਸ ਦੇ ਕਾਰਕੁੰਨਾਂ ਵੀ ਸ਼ਾਮਲ ਹੋਏ ।ਮਜਦੂਰਾਂ ਦੇ ਧਰਨੇ ਵਿਚ ਸੰਬੇਧਨ ਕਰਦਿਆਂ ਨੌਜਵਾਨ ਆਗੂ ਛਿੰਦਰਪਾਲ ਨੇ ਕਿਹਾ ਕਿ ਉਹ ਮਜਦੂਰਾਂ ਦੀ ਇਸ ਹਕੀ ਲਡਾਈ ਵਿਚ ਪੂਰਾ ਸਾਥ ਦੇਣਗੇ ਤੇ ਉਹਨਾਂ ਦੀ ਇਸ ਘੋਲ਼ ਨੂੰ ਸਮਾਜ ਦੇ ਦੂਜੇ ਵਰਗਾਂ ਤੇ ਨੌਜਵਾਨਾਂ ਵਿਚ ਵੀ ਲਿਜਾਣਗੇ ।ਉਹਨਾਂ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਵੀ ਮਜਦੂਰਾਂ ਵਲ ਇਸ ਤਰਾਂ ਦੀ ਬੇਰੁਖੀ ਦੀ ਨਿੰਦਿਆ ਕੀਤੀ। 

Saturday, July 5, 2014

ਸਾਡੇ ਸਮੇਂ ਦੀਆਂ ਕੁਝ ਇਤਿਹਾਸਕ ਜਿੰਮੇਵਾਰੀਆਂ - ਇੱਕ ਨਵੀਂ ਸ਼ੁਰੂਆਤ ਲਈ ਕੁਝ ਜ਼ਰੂਰੀ ਕਾਰਜ਼


ਕਿਰਤੀ ਲੋਕਾਂ ਨਾਲ਼ ਏਕਤਾ ਬਨਾਉਣ ਲਈ ਵਿਦਿਆਰਥੀ ਨੌਜਵਾਨਾਂ ਨੂੰ ਕੁਝ ਜ਼ਰੂਰੀ ਕਦਮ ਚੁਕਣੇ ਹੀ ਹੋਣਗੇ

    ਇਸ ਪੂੰਜੀਵਾਦੀ ਸਿੱਖਿਆ ਪ੍ਰਣਾਲੀ ਤੋਂ ਸਾਨੂੰ ਸਮਾਜਿਕ ਯਥਾਰਥ ਨੂੰ ਹਾਕਮ ਜਮਾਤਾਂ ਦੇ ਨਜ਼ਰੀਏ ਤੋਂ ਦੇਖਣ ਦੀ ਸਿੱਖਿਆ ਮਿਲਦੀ ਹੈ। ਪੂੰਜੀਵਾਦੀ ਸਿੱਖਿਆ ਅਤੇ ਸੱਭਿਆਚਾਰ ਵਿੱਚ ਸਮਾਜਿਕ ਅਤੇ ਸੱਭਿਆਚਾਰ ਵਿੱਚ ਸਮਾਜਿਕ ਯਥਾਰਥ ਦਾ ਵਿਗੜਿਆ ਰੂਪ ਹੀ ਦਿਖਾਈ ਦਿੰਦਾ ਹੈ। ਲੋਕਾਂ ਦੀ ਜਿੰਦਗੀ ਨਾਲ਼, ਉਤਪਾਦਨ ਦੀ ਪ੍ਰਕਿਰਿਆ ਨਾਲ਼ ਅਤੇ ਲੋਕਾਂ ਦੀ ਮੁਕਤੀ ਦੇ ਉਦੇਸ਼ ਅਤੇ ਰਾਹ ਤੋਂ ਸਿੱਖਿਅਤ ਹੋਣਾ ਹੀ ਅਸਲ ਸਿੱਖਿਆ ਹੈ। ਸਾਨੂੰ ਇਸੇ ਅਸਲੀ ਸਿੱਖਿਆ ਦਾ ਬਦਲਵਾਂ ਰਾਹ ਅਪਣਾਉਣਾ ਹੋਵੇਗਾ ਅਤੇ ਬਦਲਵੀਂ ਪ੍ਰਣਾਲ਼ੀ ਬਣਾਉਣੀ ਹੋਵੇਗੀ। ਪੂੰਜੀਵਾਦੀ ਸਿੱਖਿਆ ਪ੍ਰਣਾਲੀ ਸਾਨੂੰ ਕੁਦਰਤ, ਇਤਿਹਾਸ ਅਤੇ ਸਮਾਜ ਨੂੰ ਸਮਝਣ ਦੀ ਯੋਗਤਾ ਤਾਂ ਦੇ ਦਿੰਦੀ ਹੈ ਜੋ ਮਨੁੱਖੀ ਸੱਭਿਅਤਾ ਦੀ ਵਿਰਾਸਤ ਹੈ। ਪਰ ਸਿੱਖਿਅਤ ਨੌਜਵਾਨ ਇਸ ਯੋਗਤਾ ਦਾ ਇਸਤੇਮਾਲ ਹਾਕਮ ਜਮਾਤਾਂ ਅਤੇ ਵਿਵਸਥਾ ਹਿੱਤ ਵਿੱਚ ਹੀ ਕਰਦੇ ਹਨ। ਜਦੋਂ ਉਹ ਲੋਕਾਂ ਨਾਲ਼ ਇਕਮਿਕ ਹੋ ਜਾਂਦੇ ਹਨ ਤਾਂ ਉਹਨਾਂ ਦੇ ਹਿੱਤ ਦੇ ਨਜ਼ਰੀਏ ਨਾਲ਼ ਇਤਿਹਾਸ ਅਤੇ ਸਮਾਜ ਦਾ ਅਧਿਐਨ ਕਰਦੇ ਹਨ ਅਤੇ ਫਿਰ ਇਸ ਇਨਕਲਾਬੀ ਗਿਆਨ ਨੂੰ ਉਹਨਾਂ ਹੀ ਲੋਕਾਂ ਤੱਕ ਲੈ ਜਾਂਦੇ ਹਨ। ਜੋ ਪ੍ਰਬੁੱਧ, ਸਿੱਖਿਅਤ ਮੱਧਵਰਗੀ ਨੌਜਵਾਨ ਆਪਣੀਆਂ ਸਮੱਸਿਆਵਾਂ-ਪਰੇਸ਼ਾਨੀਆਂ ਦਾ ਸਧਾਰਨੀਕਰਨ ਕਰਦੇ ਹੋਏ ਨਿਆਂ, ਬਰਾਬਰੀ ਅਤੇ ਇਤਿਹਾਸਕ ਵਿਕਾਸ ਪੱਖੀ ਹੋ ਜਾਂਦੇ ਹਨ, ਉਹਨਾਂ ਦੇ ਵਿਚਾਰਾਂ ਦਾ ਇੱਕੋ-ਇੱਕ ਮੁੱਲ ਇਹ ਪੈ ਸਕਦਾ ਹੈ ਕਿ ਉਹ ਕਿਰਤੀ ਅਬਾਦੀ ਨਾਲ਼ ਏਕਤਾ ਬਣਾ ਕੇ ਉਸਨੂੰ ਸਮਾਜਿਕ ਇਨਕਲਾਬ ਲਈ ਜਥੇਬੰਦ ਕਰਨ, ਕਿਉਂਕਿ ਇਸਤੋਂ ਬਿਨਾਂ ਕੋਈ ਸਮਾਜਿਕ ਇਨਕਲਾਬ ਨਹੀਂ ਹੋ ਸਕਦਾ। ਸਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਪ੍ਰਬੁੱਧ ਵਿਦਿਆਰਥੀ-ਨੌਜਵਾਨਾਂ ਦਾ ਵਿਆਪਕ ਕਿਰਤੀ ਲੋਕਾਂ ਤੋਂ ਵੱਖਰਾਪਨ ਇਸ ਪੂੰਜੀਵਾਦੀ ਵਿਵਸਥਾ ਦੀ ਇੱਕ ਮਜ਼ਬੂਤ ਕੰਧ ਹੈ। ਇਸ ਕੰਧ ਨੂੰ ਡੇਗ ਕੇ ਹੀ ਕੋਈ ਪ੍ਰਬੁੱਧ, ਨਿਆਂਸ਼ੀਲ, ਰੈਡੀਕਲ ਨੌਜਵਾਨ ਸਹੀ ਮਾਅਨੇ ਵਿੱਚ ਇਨਕਲਾਬੀ ਕਹਾਉਣ ਦਾ ਹੱਕਦਾਰ ਹੋ ਸਕਦਾ ਹੈ। ਮਾਓ-ਜੇ-ਤੁੰਗ ਨੇ ਇੱਕ ਜਗ੍ਹਾ ‘ਤੇ ਲਿਖਿਆ ਹੈ- ” ਕੋਈ ਨੌਜਵਾਨ, ਇਨਕਲਾਬੀ ਹੈ ਜਾਂ ਨਹੀਂ, ਇਹ ਜਾਨਣ ਦੀ ਕਸੌਟੀ ਕੀ ਹੈ? ਉਸਨੂੰ ਕਿਵੇਂ ਪਹਿਚਾਣਿਆ ਜਾਵੇ? ਇਸਦੀ ਕਸੌਟੀ ਸਿਰਫ਼ ਇੱਕ ਹੈ, ਭਾਵ ਇਹ ਦੇਖਣਾ ਚਾਹੀਦਾ ਹੈ ਕਿ ਉਹ ਵਿਆਪਕ ਮਜ਼ਦੂਰ-ਕਿਸਾਨ ਲੋਕਾਂ ਨਾਲ਼ ਇਕਮਿਕ ਹੋ ਜਾਣਾ ਚਾਹੁੰਦਾ ਹੈ ਜਾਂ ਨਹੀਂ, ਅਤੇ ਇਸ ਗੱਲ ਉੱਤੇ ਅਮਲ ਕਰਦਾ ਹੈ ਕਿ ਨਹੀਂ? ਇਨਕਲਾਬੀ ਉਹ ਹੈ ਜੋ ਮਜ਼ਦੂਰਾਂ ਅਤੇ ਕਿਸਾਨਾਂ ਨਾਲ਼ ਇਕਮਿਕ ਹੋ ਜਾਣਾ ਚਾਹੁੰਦਾ ਹੋਵੇ ਅਤੇ ਆਪਣੇ ਅਮਲ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਨਾਲ਼ ਇਕਮਿਕ ਹੋ ਜਾਂਦਾ ਹੋਵੇ, ਨਹੀਂ ਤਾਂ ਉਹ ਇਨਕਲਾਬੀ ਨਹੀਂ ਹੈ, ਜਾਂ ਉਲਟ-ਇਨਕਲਾਬੀ ਹੈ। ”....

Friday, June 27, 2014

ਨੌਜਵਾਨ ਭਾਰਤ ਸਭਾ ਨੇ 'ਬਾਲ ਸਿਰਜਣਾਤਮਕ ਕੈਂਪ' ਲਗਾਇਆ


         ਬੱਚਿਆਂ ਦੇ ਚੰਗੇ ਮਾਨਸਿਕ ਤੇ ਸਰੀਰਿਕ ਵਿਕਾਸ ਤੋਂ ਬਿਨਾਂ ਪੂਰੇ ਮਨੁੱਖੀ ਸਮਾਜ ਦੇ ਬਿਹਤਰ ਭਵਿੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸੇ ਕਰਕੇ ਅਜੋਕੇ ਸਮੇਂ ਵਿੱਚ ਬੱਚਿਆਂ ਵੱਲ ਧਿਆਨ ਦੇਣਾ -ਉਹਨਾਂ ਨੂੰ ਸੰਵੇਦਨਸ਼ੀਲ ਬਨਾਉਣਾ, ਮਨੁੱਖੀ ਭਾਵਨਾਵਾਂ ਨਾਲ ਲੈਸ ਕਰਨਾ, ਸਮਾਜਿਕ ਸਰੋਕਾਰਾਂ ਲਈ ਕੰਮ ਕਰਨ ਵਾਲੀ ਕਿਸੇ ਵੀ ਜਥੇਬੰਦੀ ਲਈ ਕਾਫੀ ਮਹੱਤਵਪੂਰਨ ਹੈ। ਕਿਉਂਕਿ ਅੱਜ ਦੇ ਮੀਡੀਆ ਦੁਆਰਾ ਸਮਾਜ ਦੇ ਜਿਸ ਹਿੱਸੇ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਜਾ ਰਿਹਾ ਹੈ-ਉਹ ਹਨ ਅੱਜ ਦੇ ਬੱਚੇ। ਮੀਡੀਆ ਦੁਆਰਾ ਲਗਾਤਾਰ ਲੱਚਰ ਸੱਭਿਆਚਾਰ ਪ੍ਰੋਸ ਕੇ ਬੱਚਿਆਂ ਦੇ ਕੋਮਲ ਮਨਾਂ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਲਗਾਤਾਰ ਅਵਿਗਿਆਨਕਤਾ, ਧਾਰਮਿਕ ਕੱਟੜਤਾ, ਅਸ਼ਲੀਲਤਾ ਤੇ ਸੰਵੇਦਨਹੀਣਤਾ ਦੀਆਂ ਜ਼ਹਿਰੀਲੀਆਂ ਖੁਰਾਕਾਂ ਦਿੱਤੀਆਂ ਜਾਂਦੀਆਂ ਹਨ। ਇਸ ਨਾਲ ਬੱਚਿਆਂ ਦੀ ਕਲਪਨਾਸ਼ੀਲਤਾ, ਉਡਾਰ ਮਨ ਤੇ ਉਹਨਾਂ ਦੀ ਬੇਮੁਹਾਰ ਊਰਜਾ ਦਾ ਭੋਗ ਪਾਇਆ ਜਾ ਰਿਹਾ ਹੈ। ਮੀਡੀਆ ਦੇ ਸਭ ਤੋਂ ਪ੍ਰਭਾਵੀ ਸੰਦ ਟੈਲੀਵਿਜ਼ਨ ਦੁਆਰਾ ਬੱਚਿਆਂ ਨੂੰ 'ਆਪਾ ਕੇਂਦਰਿਤ' ਬਣਾਇਆ ਜਾ ਰਿਹਾ ਹੈ ਤੇ ਉਹਨਾਂ ਨੂੰ ਹਰ ਤਰਾਂ ਦੇ ਸਮਾਜਿਕ ਸਰੋਕਾਰਾਂ ਨਾਲੋਂ ਤੋੜਿਆ ਜਾ ਰਿਹਾ ਹੈ। ਤਾਂ ਇਸ ਬੱਚਿਆਂ ਤੇ ਹੋਇਆ ਚੌਮੁਖਾ ਹਮਲਾ ਅਸਲ 'ਚ ਸਾਡੇ ਭਵਿੱਖ ਤੇ ਹਮਲਾ ਹੈ। ਇਸ ਲਈ ਬੱਚਿਆਂ ਨੂੰ ਕਾਰਟੂਨਾਂ, ਕਾਮਿਕਸਾਂ ਤੇ ਹੋਰ ਘਟੀਆ ਸੱਭਿਆਚਾਰਕ ਸ੍ਰੋਤਾਂ ਦੇ ਬਰਕਸ ਉਹਨਾਂ ਦੀਆਂ ਸਿਰਜਣਾਤਮਕ ਪ੍ਰਤਿਭਾਵਾਂ ਜਿਵੇਂ ਚਿੱਤਰਕਲਾ, ਸੰਗੀਤ, ਸਿਨੇਮਾ, ਨਾਟਕ, ਪਰੀ ਕਹਾਣੀਆਂ ਘੜਨੀਆਂ, ਸਾਹਿਤ ਪੜਨਾ ਤੇ ਇਸਤੋਂ ਇਲਾਵਾ ਹੋਰ ਇਨਸਾਨੀ ਰੁਚੀਆਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਇਸੇ ਵਿਚਾਰ ਨੂੰ ਪ੍ਰਣਾਕੇ ਪਿੰਡ ਪੱਖੋਵਾਲ ਵਿੱਚ ਨੌਜਵਾਨ ਭਾਰਤ ਸਭਾ ਨੇ ਗਰਮੀਆਂ ਦੀਆਂ ਛੁੱਟੀਆਂ ਵਿੱਚ 19 ਤੋਂ ਲੈਕੇ 26 ਜੂਨ ਤੱਕ ਬਾਲ ਸਿਰਜਣਾਤਮਕ ਕੈਂਪ ਲਗਾਇਆ। ਇਸ ਕੈਂਪ ਵਿੱਚ ਤਕਰੀਬਨ 65 ਬੱਚਿਆਂ ਨੇ ਹਿੱਸਾ ਲਿਆ-ਜਿਨਾਂ ਵਿੱਚ ਵੱਡੀ ਗਿਣਤੀ ਮਜ਼ਦੂਰਾਂ ਦੇ ਬੱਚਿਆਂ ਦੀ ਸੀ। ਹਫਤਾ ਭਰ ਚੱਲੇ ਇਸ ਕੈਂਪ ਵਿੱਚ ਬੱਚਿਆਂ ਨੂੰ ਨਾਟਕ, ਗੀਤ-ਸੰਗੀਤ, ਚਿੱਤਰਕਲਾ, ਤਾਇਕਵਾਂਡੋ, ਕਵਿਤਾ ਉਚਾਰਣ ਅਤੇ ਨਾਚ ਵਰਗੀਆਂ ਕਲਾਵਾਂ ਸਿਖਾਈਆਂ ਗਈਆਂ। ਇਸ ਤੋਂ ਇਲਾਵਾ ਬੱਚਿਆਂ ਨੂੰ ਸੰਵੇਦਨਸ਼ੀਲ ਬਨਾਉਣ, ਮਨੁੱਖੀ ਕਦਰਾਂ ਨਾਲ ਭਰਨ ਤੇ ਚੰਗੇ ਨਾਗਰਿਕ ਗੁਣਾਂ ਨੂੰ ਸਿਖਾਉਣ ਲਈ ਲਗਾਤਾਰ ਗੱਲਬਾਤ ਜ਼ਰੀਏ ਪ੍ਰੇਰਿਤ ਕੀਤਾ ਗਿਆ। ਇਸ ਸਿਖਲਾਈ ਦੇ ਨਾਲ ਨਾਲ ਬੱਚਿਆਂ ਨੂੰ ਕੁਝ ਚੰਗੀਆਂ ਫਿਲਮਾਂ ਵੀ ਵਿਖਾਈਆਂ ਗਈਆਂ। ਕੈਂਪ ਦੇ ਅਖੀਰਲੇ ਦਿਨ 26 ਜੂਨ ਨੂੰ ਹੋਏ ਸਮਾਪਤੀ ਸਮਾਰੋਹ ਵਿੱਚ ਬੱਚਿਆਂ ਵੱਲੋਂ ਤਿਆਰ ਨਾਟਕ, ਕਵਿਤਾਵਾਂ, ਨਾਚ, ਸਮੂਹ ਗੀਤ ਪੇਸ਼ ਕੀਤੇ ਗਏ। ਬੱਚਿਆਂ ਵੱਲੋਂ ਨਾਟਕ 'ਟੋਆ' ਤੇ ਰਵਿੰਦਰਨਾਥ ਠਾਕੁਰ ਦੀ ਕਹਾਣੀ 'ਤੇ ਅਧਾਰਿਤ ਨਾਟਕ 'ਤੋਤਾ' ਦੀ ਪੇਸ਼ਕਾਰੀ ਕੀਤੀ ਗਈ। ਬੱਚਿਆਂ ਦੁਆਰਾ ਤਿਆਰ ਕੀਤੀਆਂ ਚਿੱਤਕਾਰੀਆਂ ਦੀ ਵੀ ਪ੍ਰਦਰਸ਼ਨੀ ਲਗਾਈ +ਗਈ। ਸਮਾਪਤੀ ਸਮਾਰੋਹ ਵਿੱਚ ਵੱਡੀ ਗਿਣਤੀ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਆਲੇ ਦੁਆਲੇ ਦੇ ਪਿੰਡਾਂ ਦੇ ਵੀ ਕਈ ਲੋਕ ਹਾਜ਼ਰ ਸਨ। ਸਮਾਰੋਹ ਦੇ ਅੰਤ 'ਚ ਨੌਜਵਾਨ ਭਾਰਤ ਸਭਾ ਦੇ ਕਨਵੀਨਰ ਛਿੰਦਰਪਾਲ ਨੇ ਕਿਹਾ ਕਿ ਇੱਕ ਬਿਹਤਰ ਭਵਿੱਖ ਲਈ ਬੱਚਿਆਂ ਨੂੰ ਸੰਭਾਲਣਾ ਬਹੁਤ ਜਰੂਰੀ ਹੈ। ਅੱਜ ਦੇ ਸੱਭਿਆਚਾਰਕ ਗੰਧਲੇਪਣ ਤੋਂ ਬਚਾਉਣ ਲਈ ਉਹਨਾਂ ਬੱਚਿਆਂ ਅੰਦਰ ਪੁਸਤਕ ਸੱਭਿਆਚਾਰ ਵਿਕਸਤ ਕਰਨ ਦੀ ਗੱਲ ਤੇ ਜੋਰ ਦਿੱਤਾ। ਸਮਾਰੋਹ ਦੇ ਅੰਤ ਵਿੱਚ ਸਿਰਜਣਾਤਮਕ ਕੈਂਪ 'ਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਇਨਾਮ ਦੇ ਰੂਪ ਵਿੱਚ ਕਿਤਾਬਾਂ ਦਿੱਤੀਆਂ ਗਈਆਂ।




+

Sunday, May 25, 2014

'ਨੌਜਵਾਨ ਭਾਰਤ ਸਭਾ' ਨੇ ਮਨਾਇਆ ਗਦਰੀ ਸੂਰਬੀਰ 'ਸ਼ਹੀਦ ਕਰਤਾਰ ਸਿੰਘ ਸਰਾਭਾ' ਦਾ ਜਨਮ ਦਿਨ

 "ਇਨਕਲਾਬ ਜਿਦਾਬਾਦ"                                     "ਗਦਰ ਲਹਿਰ ਦੇ ਸ਼ਹੀਦ ਅਮਰ ਰਹਿਣ"                          
                  ਇਸ ਮੌਕੇ 'ਨੋਜਵਾਨ ਭਾਰਤ ਸਭਾ' ਵਲੋਂ ਇ੍ਕ ਵਿਚਾਰ ਚਰਚਾ(ਆਮ ਸਭਾ) ਦਾ ਆਯੋੇਜਨ ਕੀਤਾ ਗਿਆ। ਪਿੰਡ ਦੇ ਨੌਜਵਾਨਾਂ ਨੂੰ ਇਕ੍ਠੇ ਕਰਕੇ 'ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਲਾਸਾਨੀ ਕੁਰਬਾਨੀ ਤੇ ਅਜ ਦਾ ਸਮਾਂ 'ਵਿਸ਼ੇ ਤੇ ਨੌਭਾਸ ਦੇ ਸਾਥੀ ਕੁਲਵਿੰਦਰ ਨੇ ਆਪਣੇ ਵਿਚਾਰ ਪੇਸ਼ ਕੀਤੇ।
                    ਉਹਨਾਂ 'ਸ਼ਹੀਦ ਕਰਤਾਰ ਸਿੰਘ ਸਰਾਭਾ' ਦੀ ਜਿੰਦਗੀ ਦਾ ਵੇਰਵਾੀ ਦਿੰਦੇ ਹੋਏ, ਅਜ ਦੇ ਸਮੇ ਚ ਉਹਨਾਂ ਦੀ ਸੋਚ ਦੀ ਪਰਸੰਕਗਤਾ ਦੀ ਗ੍ਲ ਕੀਤੀ। ਉਹਨਾਂ ਕਿਹਾ ਕਿ ਜਿਸ ਤਰਾਂ ਦੇ ਸਮਾਜ ਵਾਸਤੇ ਸਾਡੇ ਇਹਨਾਂ ਗਦਰੀ ਸੂਰਮਿਆਂ ਨੇ ਆਪਣੀ ਜਿੰਦਗੀ ਦੀ ਕੁਰਬਾਨੀ ਕੀਤੀ ਸੀ ਅਜ ਵੀ ਉਸ ਤਰਾਂ ਦੀ ਸਮਾਜ ਨਹੀਂ ਬਣਿਅਾਂ-ਅਜ ਵੀ ਇਸ ਦੇਸ਼ ਦੀ ਕਰੋਡ਼ਾਂ-ਕਰੋਡ਼਼ ਮਿਹਨਤਕਸ਼ ਅਬਾਦੀ ਗਰੀਬੀ, ਭੁਖਮਰੀ, ਮਹਿੰਗਾਈ ਦੀ ਮਾਰ ਝਲ ਰਹੀ ਹੈ। ਦੇਸ਼ ਦੀ ਨੌਜਵਾਨ ਪੀਡ਼ੀ ਬੇਰੁਜਗਾਰੀ ਦੀ ਚਕੀ ਵਿਚ ਪਿਸ ਰਹੀ ਹੈ ਤੇ ਦੇਸ਼ ਦੇ ਹਾਕਮ ਸਿਰਫ ਸਰਮਾਏਦਾਰਾਂ ਦੀ ਚਾਕਰੀ ਕਰਨ ਨੂੰ ਲ੍ਗੇ ਹੋਏ ਹਨ|
                   ਉਹਨਾਂ ਕਿਹਾ ਕਿ ਅਜ ਦਾ ਇਹ ਲੋਟੂ-ਮੁਨਾਫਾਖੋਰ ਸਮਾਜ ਅਸਲ ਚ ਸਾਡੇ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਹੈ ਹੀ ਨਹੀਂ। ਉਹ ਤਾਂ ਇਕ ਐਸਾ ਸਮਾਜ ਚਾਹੁੰਦੇ ਸਨ ਜਿਥੇ ਹਰ ਕਿਰਤੀ ਦੀ ਇਕ ਇਜਤ ਮਾਣਦੀ ਜਿੰਦਗੀ ਹੋਵੇ, ਸਮਾਜ ਚ ਗਰੀਬੀ, ਬੇਰੁਜਗਾਰੀ, ਮਹਿੰਗਾਈ , ਭਰਿਸ਼ਟਾਚਾਰ ਨਾ ਹੋਵੇ।
                   ਉਹਨਾਂ ਇਹ ਵੀ ਕਿਹਾ ਕਿ ਸਾਨੂੰ ਇਹ ਉਮੀਦ ਵੀ ਨਹੀਂ ਕਰਨੀ ਚਾਹੀਦੀ ਕਿ ਸਾਡੇ ਸ਼ਹੀਦਾਂ ਦੇ ਸੁਪਨਿਆਂ ਦੀ ਉਸਾਰੀ ਇਹ ਵੋਟ-ਬਟੋਰੂ ਪਾਰਟੀਅਾਂ ਕਰਨਗੀਆਂ। ਇਹ ਸਭ ਇਸ ਸਮੁਚੇ ਮਨੁਖਦੋਖੀ ਢਾਂਚੇ ਨੂੰ ਉਲਟਾਕੇ ਇਕ 'ਇਨਕਲਾਬ 'ਜਰੀਏ ਹੀ ਸਭ ਸੰਭਵ ਹੈ।ਇਸਦੇ ਲਈ ਉਹਨਾਂ ਦੇਸ਼ ਦੇ ਨੌਜਵਾਨਾਂ ਨੂੰ ਅਗੇ ਆਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਰਾਹ ਚਲਣ ਤੇ ਇਸ ਘਟੀਆ ਸਮਾਜ ਦੀ ਇਕ ਬਿਹਤਰ ਸਮਾਜ ਚ ਕਾਇਆਪਲਟੀ ਕਰਨ ਦੀ ਅਪੀਲ ਕੀਤੀ। ਇਸ ਸਭਾ ਦਾ ਅੰਤ ਸ਼ਹੀਦਾਂ ਨੂੰ ਸਮਰਪਿਤ 'ਇਨਕਲਾਬ ਜਿੰਦਾਬਾਦ' ਦੇ ਨਾਹਰੇ ਲਗਾ ਕੇ ਕੀਤਾ ਗਿਆ।

Thursday, May 15, 2014

'ਨੌਜਵਾਨ ਭਾਰਤ ਸਭਾ' ਨੇ ਚਲਾਈ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਚੋਣ ਸਿਆਸਤ ਦੀ ਪੋਲ ਖੋਲ ਮੁਹਿੰਮ

ਚੋਣਾਂ ਨੇ ਨਹੀਂ ਲਾਉਣਾ ਪਾਰ,                 ਲੜਨਾ ਪੈਣਾ ਬੰਨ ਕਤਾਰ।

''ਲੋਕਾਂ ਦੀ ਮੁਕਤੀ ਦਾ ਰਾਹ ਚੋਣਾਂ ਨਹੀਂ, ਇਨਕਲਾਬ ਹੈ''

              16ਵੀਆਂ ਲੋਕ ਸਭਾ ਚੋਣਾਂ ਪੂਰੇ ਭਾਰਤ 'ਚ ਭੁਗਤ ਚੁੱਕੀਆਂ ਹਨ। ਵੱਖੋ-ਵੱਖਰੀਆਂ ਪਾਰਟੀਆਂ ਦੇ ਸਿਆਸੀ ਡੱਡੂ ਚੋਣਾਂ ਦੀ ਬਰਸਾਤ 'ਚ ਟਰੈਂ-ਟਰੈਂ ਕਰਨ ਤੋਂ ਬਾਅਦ ਫਿਰ ਆਪਣੀਆਂ ਖੁੱਡਾਂ 'ਚ ਵਾਪਸ ਚਲੇ ਗਏ ਹਨ। ਸਮੁੱਚੀ ਸਰਕਾਰੀ ਮਸ਼ੀਨਰੀ ਤੋਂ ਲੈਕੇ ਨਿੱਜੀ ਕੰਪਨੀਆਂ, ਗਾਇਕ, ਕਲਾਕਾਰ, ਸਰਮਾਏਦਾਰਾਂ-ਸਾਮਰਾਜੀਆਂ ਦੇ ਟੁੱਕੜਬੋਚ ਦੇ ਤੇ ਇੱਥੋਂ ਤੱਕ ਕੁਝ ਸਾਬਕਾ ਕਾਮਰੇਡ ਵੀ ਵੋਟ ਦੇ 'ਪਵਿੱਤਰ ਹੱਕ' ਦੀ ਵਰਤੋਂ ਕਰਨ ਦੀ ਦੁਹਾਈ ਦਿੰਦੇ ਨਜਰੀਂ ਆਏ। ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਵਾਸਤੇ ਮਸ਼ਹੂਰੀਆਂ-ਵਿਗਿਆਪਨਾਂ 'ਤੇ ਪੈਸਾ ਪਾਣੀ ਵਾਂਗੂੰ ਵਹਾਇਆ ਗਿਆ। ਵੋਟਾਂ ਆਪਣੇ ਹੱਕ 'ਚ ਭੁਗਤਾਉਣ ਵਾਸਤੇ ਸਾਰੀਆਂ ਪਾਰਟੀਆਂ ਦੇ ਲੀਡਰ ਪਿੰਡਾਂ-ਕਸਬਿਆਂ-ਸ਼ਹਿਰਾਂ 'ਚ ਅੱਡ-ਅੱਡ ਥਾਈਂ 'ਤੂਫਾਨੀ ਦੌਰੇ' ਕਰਦੇ ਵਿਖੇ। ਇਹਨਾਂ ਚੋਣ ਮਦਾਰੀਆਂ ਵੱਲੋਂ ਲੋਕਾਂ ਨੂੰ 16ਵੀਂ ਵਾਰ ਮੂਰਖ ਬਨਾਉਣ ਲਈ ਇੱਕ ਵਾਰ ਫਿਰ ਤੋਂ ਆਪਣਾ ਟਿੱਲ ਲਾਇਆ ਗਿਆ। ਚੋਣ ਕਮਿਸ਼ਨ ਨੇ ਇਸ ਵਾਰ ਆਪਣੇ ਆਪ ਨੂੰ ਪਹਿਲਾਂ ਤੋਂ ਜ਼ਿਆਦਾ ਨਿਰਪੱਖ ਤੇ ਲੋਕਤੰਤਰ ਦਾ ਸੱਚਾ ਰਾਖਾ ਵਿਖਾਉਣ ਦੀ ਕੋਸ਼ਿਸ਼ ਕੀਤੀ ਤੇ ਇਸੇ ਦੀ ਕਵਾਇਦ ' ਇਹਨੇ ਆਪਣਾ ਨਿਰਪਖੀ ਰੰਗ ਕਾਇਮ ਰੱਖਣ ਲਈ ਦੋ-ਚਾਰ ਲੀਡਰਾਂ ਨੂੰ ਚੋਣ ਜਾਬਤੇ ਦੀ ਉਲੰਘਣਾ ਕਰਨ ਵਾਸਤੇ ਨਪੁੰਸਕ ਨੋਟਿਸ ਵੀ ਭੇਜੇ ਤੇ ਆਪਣੇ ਫਰਜ, ਲੋਕਾਂ ਨੂੰ ਇਸ ਲੋਕਤੰਤਰ ਦੇ ਧੋਖੇ ਨੂੰ ਬਰਕਰਾਰ ਰੱਖਣ ਦਾ ਫਰਜ, ਨੂੰ ਬਖੂਬੀ ਨਿਭਾਇਆ। ਪਰ ਉਹ ਅਜਿਹਾ ਕਰੇ ਵੀ ਕਿਉਂ ਨਾ? - ਕਿਉਂਕਿ ਲੋਕ ਪਿਛਲੇ 67 ਸਾਲਾਂ 'ਚ ਇਸ ਅਖੌਤੀ ਲੋਕਤੰਤਰ ਨੂੰ ਖੂਬ ਮਾਣ ਚੁੱਕੇ ਹਨ, ਤੇ ਲੋਕਤੰਤਰ ਦੇ ਤੋਹਫਿਆਂ(ਗਰੀਬੀ, ਬੇਰੁਜਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ ਆਦਿ) ਨੇ ਲੋਕਾਂ ਦੇ ਸਬਰ ਦਾ ਪਿਆਲਾ ਨੱਕ ਤੱਕ ਕਰ ਦਿੱਤਾ ਹੈ। ਮੁਨਾਫੇ ਦੀ ਅੰਨੀ ਹਵਸ 'ਚ ਲੋਕਤੰਤਰ ਦਾ ਨਕਾਬ ਪਹਿਲਾਂ ਹੀ ਲੀਰੋ-ਲੀਰ ਹੋ ਚੁੱਕਾ ਹੈ।