Thursday, July 17, 2014

ਨੌਜਵਾਨ ਭਾਰਤ ਸਭਾ ਨੇ ਕੀਤੀ ਲੁਧਿਆਣੇ ਦੇ ਟੈਕਸਟਾਈਲ ਕਾਮਿਆਂ ਦੇ ਹੱਕੀ ਘੋਲ਼ ਦੇ ਹਮਾਇਤ

ਮੇਹਰਬਾਨ, ਲੁਧਿਆਣਾ ਦੇ ਲਗਭੱਗ ਦੋ ਦਰਜਨ ਪਾਵਰਲੂਮ ਕਾਰਖਾਨਿਆਂ ਦੇ ਮਜ਼ਦੂਰ ਇੱਕ ਕਾਰਖਾਨਾ ਮਾਲਕ ਵੱਲੋਂ ਇੱਕ ਮਜ਼ਦੂਰ ਨੂੰ ਥਾਣੇ ਲਿਜਾ ਕੇਬੁਰੀ ਤਰਾਂ ਕੁੱਟ ਮਾਰ ਕਰਨ ਖਿਲਾਫ਼ 14 ਜੁਲਾਈ ਦੀ ਸ਼ਾਮ ਤੋਂ ਹਡ਼ਤਾਲ 'ਤੇ ਹਨ। ਚੰਦਰਸ਼ੇਖਰ ਨਾਂ ਦੇ ਮਜ਼ਦੂਰ ਦੀ ਏਨੀ ਬੇਰਹਿਮੀਨਾਲ਼ ਕੁੱਟਮਾਰ ਕੀਤੀ ਗਈ ਹੈ ਕਿ ਉਸਦੇ ਨੱਕ ਦੀ ਹੱਡੀ ਟੁੱਟ ਗਈ ਹੈ ਅਤੇ ਅੱਖ ਦੇ ਉੱਪਰਲੇ ਪਾਸੇ ਗੰਭੀਰ ਸੱਟ ਵੱਜੀ ਹੈ। ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਦੀ ਅਗਵਾਈ ਵਿੱਚ ਘੋਲ਼ ਕਰ ਰਹੇਮਜ਼ਦੂਰਾਂ ਦੀ ਮੰਗ ਹੈ ਕਿ ਕਾਰਖਾਨਾ ਮਾਲਕ ਉੱਤੇ ਇਰਾਦਾ ਕਤਲ ਦਾ ਕੇਸ ਦਰਜ਼ ਕਰਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਸਦਾ ਸਾਥ ਦੇਣ ਵਾਲੇ ਪੁਲਸ ਮੁਲਾਜਮਾਂ ਨੂੰ ਸਸਪੈਂਡ ਕੀਤਾ ਜਾਵੇ, ਚੰਦਰਸ਼ੇਖ਼ਰ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ।
ਨੌਭਾਸ ਆਗੂ ਮਜਦੂਰ ਸਭਾ ਨੂੰ ਸੰਬੇਧਨ ਕਰਦੇ ਹੋਏ 
     ਚੰਦਰਸ਼ੇਖਰ ਨੇ ਦੋ ਮਹੀਨੇ ਜੀਵਨ (ਮੋਦੀ) ਟੈਕਸਟਾਈਲ ਵਿੱਚ ਪੀਸ ਰੇਟ 'ਤੇ ਕੰਮ ਕੀਤਾ ਸੀ। ਲੰਘੀ 27 ਜੂਨ ਨੂੰ ਉਸਨੇ ਕੰਮ ਛੱਡਦਿੱਤਾ ਸੀ ਕਿਉਂ ਕਿ ਉਸਨੂੰ ਕੰਮ ਘੱਟ ਮਿਲਦਾ ਸੀ। ਕੰਮ ਛੱਡਣ ਉੱਤੇ ਮਾਲਕ ਨੇ ਚੰਦਰਸ਼ੇਖਰ ਨੂੰ ਬਕਾਇਆ ਉਜ਼ਰਤ ਅਦਾ ਨਹੀਂ ਕੀਤੀ। ਚੰਦਰਸ਼ੇਖਰ ਨੇ ਮਾਲਕ ਨੂੰ ਕਈ ਵਾਰ ਬਕਾਇਆ ਉਜ਼ਰਤ ਦੇਣ ਲਈ ਕਿਹਾ।ਪਰ ਉਹ ਨਾ ਮੰਨਿਆ ਅਤੇ ਉਲਟਾ ਚੰਦਰਸ਼ੇਖਰ ਨੂੰ ਹੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੇਕਰ ਹੁਣ ਉਸਨੂੰ ਫੋਨ ਕੀਤਾ ਜਾਂ ਫੈਕਟਰੀਆਂ ਆਇਆ ਤਾਂ ਉਸਦੀਆਂ ਥਾਣੇ ਲਿਜਾ ਕੇ ਲੱਤਾ ਤੁਡ਼ਵਾਵੇਗਾ,ਉਸਨੂੰ ਗਾਇਬ ਕਰਵਾ ਦੇਵੇਗਾ। 14. 07.14 ਨੂੰ ਸ਼ਾਮੀ 6 ਵਜੇ ਮਾਲਕ ਇੱਕ ਪੁਲਸ ਮੁਲਾਜ਼ਮ ਨੂੰ ਨਾਲ਼ ਲੈ ਕੇ ਸ਼ਤੀਸ਼ ਜੈਨ ਕਾਰਖਾਨੇ ਗਿਆ (ਜਿੱਥੇ ਹੁਣ ਉਹ ਕੰਮ ਕਰਦਾ ਸੀ) ਅਤੇ ਚੰਦਰਸ਼ੇਖਰ ਨੂੰ ਅਗਵਾ ਕਰ ਲਿਆ। ਥਾਣੇ ਲਿਜਾ ਕੇ ਪੁਲਸ ਦੀ ਮੌਜੂਦਗੀ ਵਿੱਚ ਕੁੱਟ-ਮਾਰ ਕੀਤੀ।

ਥਾਣੇ ਅਗੇ ਲਾਇਆ ਧਰਨਾ 
     15 ਜੁਲਾਈ ਨੂੰ ਸਵੇਰੇ ਵੱਡੇ ਗਿਣਤੀ ਵਿੱਚ ਇਕੱਠੇ ਹੋਏ ਮਜ਼ਦੂਰਾਂ ਨੇ ਮਾਲਕ ਅਤੇ ਪੁਲਸ ਦੀ ਗੁੰਡਾਗਰਦੀ ਖਿਲਾਫ਼ ਮੇਹਰਬਾਨ ਥਾਣੇ ਅੱਗੇ ਰੋਹ ਭਰਪੂਰ ਧਰਨਾ ਦਿੱਤਾ। ਪੁਲਸ ਭਾਂਵੇਂ ਮਾਲਕ ਦੀ ਹੀ ਬੋਲੀ ਬੋਲ ਰਹੀ ਸੀ ਅਤੇ ਕਹਿ ਰਹੀ ਸੀ ਚੰਦਰਸ਼ੇਖਰ ਜਦੋਂ ਮਾਲਕ ਦੇ ਪੈਰੀਂ ਹੱਥ ਲਾ ਰਿਹਾ ਸੀ ਤਾਂ ਆਪ ਹੀ ਡਿੱਗ ਗਿਆ ਪਿਆ ਜਿਸ ਕਾਰਨ ਸੱਟ ਵੱਜ ਗਈ। 

ਪਰ ਲੋਕਾਂ ਦੇ ਰੋਹ ਨੂੰ ਵੇਖਣ ਤੋਂ ਬਾਅਦ ਪੁਲਿਸ ਨੇ ਭਰੋਸਾ ਦਿੱਤਾ ਕਿ ਚੰਦਰਸ਼ੇਖਰ ਦਾ ਮੈਡੀਕਲ ਕਰਵਾ ਕੇ ਦੋਸ਼ੀਅਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਮੈਡੀਕਲ ਤਾਂ ਹੋ ਗਿਆ ਪਰ ਉਸਦੀ ਰਿਪੋਰਟ ਅਜੇ ਤੱਕ ਸਿਵਲ ਹਸਪਤਾਲ ਤੋਂ ਥਾਣੇ ਨਹੀਂ ਪਹੁੰਚੀ। ਸਰਕਾਰੀ ਹਸਪਤਾਲ ਵਿੱਚ ਪੁਲਿਸ ਚੌਂਕੀ ਦੇ ਅਧਿਕਾਰੀ ਸਾਫ਼ ਕਹਿੰਦੇ ਹਨ ਕਿ ਰਿਪੋਰਟ ਇੱਕ ਹਫਤੇ ਬਾਅਦ ਮਿਲੇਗੀ! ਸਪੱਸ਼ਟ ਹੈ ਕਿ ਸਿਵਿਲ ਹਸਪਤਾਲ ਵਿਚਲੇ ਡਾਕਟਰ ਅਤੇ ਪੁਲਿਸ ਮੁਲਾਜਮ ਬੇਸ਼ਰਮੀ ਨਾਲ਼ ਮਾਲਕ ਦਾ ਪੱਖ ਪੂਰ ਰਹੇ ਹਨ (ਕਿਉਂ ਕਿ ਮੈਡੀਕਲ ਰਿਪੋਰਟ ਮੈਡੀਕਲ ਹੋਣ ਦੇ ਦਿਨ ਹੀ ਜਾਂ ਵੱਧ ਤੋਂ ਵੱਧ ਅਗਲੇ ਦਿਨ ਤਾਂ ਥਾਣੇ ਪਹੁੰਚ ਜਾਂਦੀ ਹੈ)।

ਨੌਜਵਾਨ ਭਾਰਤ ਸਭਾ ਨੇ ਮਜਦੂਰਾਂ ਦੇ ਇਸ ਹਕੀ ਘੋਲ਼ ਦੀ ਹਮਾਇਤ ਕੀਤੀ ਤੇ ਲੁਧਿਆਣੇ ਦੇ ਫੈਕਟਰੀ ਮਾਲਕਾਂ ਵਲੋਂ ਪਰਸ਼ਾਸ਼ਨ ਨਾਲ ਮਿਲਕੇ ਮਜਦੂਰਾਂ ਨਾਲ ਹੁੰਦੀ ਇਸ ਧ੍ਕੇਸ਼ਾਹੀ ਜੋਰਦਾਰ ਨਿਖੇਧੀ ਕੀਤੀ। 17 ਤਰੀਕ ਨੂੰ ਡਿਵੀਜਨ ਨੰਬਰ ਤਿੰਨ ਥਾਣੇ ਅਗੇ ਦਿਤੇ ਧਰਨੇ ਵਿਚ ਨੌ. ਭਾ. ਸ ਦੇ ਕਾਰਕੁੰਨਾਂ ਵੀ ਸ਼ਾਮਲ ਹੋਏ ।ਮਜਦੂਰਾਂ ਦੇ ਧਰਨੇ ਵਿਚ ਸੰਬੇਧਨ ਕਰਦਿਆਂ ਨੌਜਵਾਨ ਆਗੂ ਛਿੰਦਰਪਾਲ ਨੇ ਕਿਹਾ ਕਿ ਉਹ ਮਜਦੂਰਾਂ ਦੀ ਇਸ ਹਕੀ ਲਡਾਈ ਵਿਚ ਪੂਰਾ ਸਾਥ ਦੇਣਗੇ ਤੇ ਉਹਨਾਂ ਦੀ ਇਸ ਘੋਲ਼ ਨੂੰ ਸਮਾਜ ਦੇ ਦੂਜੇ ਵਰਗਾਂ ਤੇ ਨੌਜਵਾਨਾਂ ਵਿਚ ਵੀ ਲਿਜਾਣਗੇ ।ਉਹਨਾਂ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਵੀ ਮਜਦੂਰਾਂ ਵਲ ਇਸ ਤਰਾਂ ਦੀ ਬੇਰੁਖੀ ਦੀ ਨਿੰਦਿਆ ਕੀਤੀ। 

Saturday, July 5, 2014

ਸਾਡੇ ਸਮੇਂ ਦੀਆਂ ਕੁਝ ਇਤਿਹਾਸਕ ਜਿੰਮੇਵਾਰੀਆਂ - ਇੱਕ ਨਵੀਂ ਸ਼ੁਰੂਆਤ ਲਈ ਕੁਝ ਜ਼ਰੂਰੀ ਕਾਰਜ਼


ਕਿਰਤੀ ਲੋਕਾਂ ਨਾਲ਼ ਏਕਤਾ ਬਨਾਉਣ ਲਈ ਵਿਦਿਆਰਥੀ ਨੌਜਵਾਨਾਂ ਨੂੰ ਕੁਝ ਜ਼ਰੂਰੀ ਕਦਮ ਚੁਕਣੇ ਹੀ ਹੋਣਗੇ

    ਇਸ ਪੂੰਜੀਵਾਦੀ ਸਿੱਖਿਆ ਪ੍ਰਣਾਲੀ ਤੋਂ ਸਾਨੂੰ ਸਮਾਜਿਕ ਯਥਾਰਥ ਨੂੰ ਹਾਕਮ ਜਮਾਤਾਂ ਦੇ ਨਜ਼ਰੀਏ ਤੋਂ ਦੇਖਣ ਦੀ ਸਿੱਖਿਆ ਮਿਲਦੀ ਹੈ। ਪੂੰਜੀਵਾਦੀ ਸਿੱਖਿਆ ਅਤੇ ਸੱਭਿਆਚਾਰ ਵਿੱਚ ਸਮਾਜਿਕ ਅਤੇ ਸੱਭਿਆਚਾਰ ਵਿੱਚ ਸਮਾਜਿਕ ਯਥਾਰਥ ਦਾ ਵਿਗੜਿਆ ਰੂਪ ਹੀ ਦਿਖਾਈ ਦਿੰਦਾ ਹੈ। ਲੋਕਾਂ ਦੀ ਜਿੰਦਗੀ ਨਾਲ਼, ਉਤਪਾਦਨ ਦੀ ਪ੍ਰਕਿਰਿਆ ਨਾਲ਼ ਅਤੇ ਲੋਕਾਂ ਦੀ ਮੁਕਤੀ ਦੇ ਉਦੇਸ਼ ਅਤੇ ਰਾਹ ਤੋਂ ਸਿੱਖਿਅਤ ਹੋਣਾ ਹੀ ਅਸਲ ਸਿੱਖਿਆ ਹੈ। ਸਾਨੂੰ ਇਸੇ ਅਸਲੀ ਸਿੱਖਿਆ ਦਾ ਬਦਲਵਾਂ ਰਾਹ ਅਪਣਾਉਣਾ ਹੋਵੇਗਾ ਅਤੇ ਬਦਲਵੀਂ ਪ੍ਰਣਾਲ਼ੀ ਬਣਾਉਣੀ ਹੋਵੇਗੀ। ਪੂੰਜੀਵਾਦੀ ਸਿੱਖਿਆ ਪ੍ਰਣਾਲੀ ਸਾਨੂੰ ਕੁਦਰਤ, ਇਤਿਹਾਸ ਅਤੇ ਸਮਾਜ ਨੂੰ ਸਮਝਣ ਦੀ ਯੋਗਤਾ ਤਾਂ ਦੇ ਦਿੰਦੀ ਹੈ ਜੋ ਮਨੁੱਖੀ ਸੱਭਿਅਤਾ ਦੀ ਵਿਰਾਸਤ ਹੈ। ਪਰ ਸਿੱਖਿਅਤ ਨੌਜਵਾਨ ਇਸ ਯੋਗਤਾ ਦਾ ਇਸਤੇਮਾਲ ਹਾਕਮ ਜਮਾਤਾਂ ਅਤੇ ਵਿਵਸਥਾ ਹਿੱਤ ਵਿੱਚ ਹੀ ਕਰਦੇ ਹਨ। ਜਦੋਂ ਉਹ ਲੋਕਾਂ ਨਾਲ਼ ਇਕਮਿਕ ਹੋ ਜਾਂਦੇ ਹਨ ਤਾਂ ਉਹਨਾਂ ਦੇ ਹਿੱਤ ਦੇ ਨਜ਼ਰੀਏ ਨਾਲ਼ ਇਤਿਹਾਸ ਅਤੇ ਸਮਾਜ ਦਾ ਅਧਿਐਨ ਕਰਦੇ ਹਨ ਅਤੇ ਫਿਰ ਇਸ ਇਨਕਲਾਬੀ ਗਿਆਨ ਨੂੰ ਉਹਨਾਂ ਹੀ ਲੋਕਾਂ ਤੱਕ ਲੈ ਜਾਂਦੇ ਹਨ। ਜੋ ਪ੍ਰਬੁੱਧ, ਸਿੱਖਿਅਤ ਮੱਧਵਰਗੀ ਨੌਜਵਾਨ ਆਪਣੀਆਂ ਸਮੱਸਿਆਵਾਂ-ਪਰੇਸ਼ਾਨੀਆਂ ਦਾ ਸਧਾਰਨੀਕਰਨ ਕਰਦੇ ਹੋਏ ਨਿਆਂ, ਬਰਾਬਰੀ ਅਤੇ ਇਤਿਹਾਸਕ ਵਿਕਾਸ ਪੱਖੀ ਹੋ ਜਾਂਦੇ ਹਨ, ਉਹਨਾਂ ਦੇ ਵਿਚਾਰਾਂ ਦਾ ਇੱਕੋ-ਇੱਕ ਮੁੱਲ ਇਹ ਪੈ ਸਕਦਾ ਹੈ ਕਿ ਉਹ ਕਿਰਤੀ ਅਬਾਦੀ ਨਾਲ਼ ਏਕਤਾ ਬਣਾ ਕੇ ਉਸਨੂੰ ਸਮਾਜਿਕ ਇਨਕਲਾਬ ਲਈ ਜਥੇਬੰਦ ਕਰਨ, ਕਿਉਂਕਿ ਇਸਤੋਂ ਬਿਨਾਂ ਕੋਈ ਸਮਾਜਿਕ ਇਨਕਲਾਬ ਨਹੀਂ ਹੋ ਸਕਦਾ। ਸਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਪ੍ਰਬੁੱਧ ਵਿਦਿਆਰਥੀ-ਨੌਜਵਾਨਾਂ ਦਾ ਵਿਆਪਕ ਕਿਰਤੀ ਲੋਕਾਂ ਤੋਂ ਵੱਖਰਾਪਨ ਇਸ ਪੂੰਜੀਵਾਦੀ ਵਿਵਸਥਾ ਦੀ ਇੱਕ ਮਜ਼ਬੂਤ ਕੰਧ ਹੈ। ਇਸ ਕੰਧ ਨੂੰ ਡੇਗ ਕੇ ਹੀ ਕੋਈ ਪ੍ਰਬੁੱਧ, ਨਿਆਂਸ਼ੀਲ, ਰੈਡੀਕਲ ਨੌਜਵਾਨ ਸਹੀ ਮਾਅਨੇ ਵਿੱਚ ਇਨਕਲਾਬੀ ਕਹਾਉਣ ਦਾ ਹੱਕਦਾਰ ਹੋ ਸਕਦਾ ਹੈ। ਮਾਓ-ਜੇ-ਤੁੰਗ ਨੇ ਇੱਕ ਜਗ੍ਹਾ ‘ਤੇ ਲਿਖਿਆ ਹੈ- ” ਕੋਈ ਨੌਜਵਾਨ, ਇਨਕਲਾਬੀ ਹੈ ਜਾਂ ਨਹੀਂ, ਇਹ ਜਾਨਣ ਦੀ ਕਸੌਟੀ ਕੀ ਹੈ? ਉਸਨੂੰ ਕਿਵੇਂ ਪਹਿਚਾਣਿਆ ਜਾਵੇ? ਇਸਦੀ ਕਸੌਟੀ ਸਿਰਫ਼ ਇੱਕ ਹੈ, ਭਾਵ ਇਹ ਦੇਖਣਾ ਚਾਹੀਦਾ ਹੈ ਕਿ ਉਹ ਵਿਆਪਕ ਮਜ਼ਦੂਰ-ਕਿਸਾਨ ਲੋਕਾਂ ਨਾਲ਼ ਇਕਮਿਕ ਹੋ ਜਾਣਾ ਚਾਹੁੰਦਾ ਹੈ ਜਾਂ ਨਹੀਂ, ਅਤੇ ਇਸ ਗੱਲ ਉੱਤੇ ਅਮਲ ਕਰਦਾ ਹੈ ਕਿ ਨਹੀਂ? ਇਨਕਲਾਬੀ ਉਹ ਹੈ ਜੋ ਮਜ਼ਦੂਰਾਂ ਅਤੇ ਕਿਸਾਨਾਂ ਨਾਲ਼ ਇਕਮਿਕ ਹੋ ਜਾਣਾ ਚਾਹੁੰਦਾ ਹੋਵੇ ਅਤੇ ਆਪਣੇ ਅਮਲ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਨਾਲ਼ ਇਕਮਿਕ ਹੋ ਜਾਂਦਾ ਹੋਵੇ, ਨਹੀਂ ਤਾਂ ਉਹ ਇਨਕਲਾਬੀ ਨਹੀਂ ਹੈ, ਜਾਂ ਉਲਟ-ਇਨਕਲਾਬੀ ਹੈ। ”....