ਸ਼ਹੀਦੇ-ਆਜ਼ਮ ਭਗਤ ਸਿੰਘ ਦਾ 102ਵਾਂ ਜਨਮ ਦਿਨ

<b>ਅਮਰ ਸ਼ਹੀਦਾਂ ਦਾ ਪੈਗਾਮ, ਜਾਰੀ ਰੱਖਣਾ ਹੈ ਸੰਗਰਾਮ!
ਭਗਤ ਸਿੰਘ ਦੀ ਗੱਲ ਸੁਣੋ, 
ਨਵੇਂ ਇਨਕਲਾਬ ਦੇ ਰਾਹ ਚੱਲੋ!</b>
ਪਿਆਰੇ ਲੋਕੋ, 
28 ਸਤੰਬਰ ਨੂੰ ਮਹਾਨ ਇਨਕਲਾਬੀ ਸ਼ਹੀਦੇ-ਆਜ਼ਮ ਭਗਤ ਸਿੰਘ ਦਾ 102ਵਾਂ ਜਨਮ ਦਿਨ ਹੈ। ਸ਼ਹੀਦੇ ਆਜਮ ਦੇ ਜਨਮ ਦਿਨ 'ਤੇ ਲੋੜ ਹੈ ਕਿ ਰਸਮੀ ਸ਼ਰਧਾਂਜਲੀਆਂ ਦੇਣ ਦੀ ਥਾਂ ਅਸੀਂ ਆਪਣੇ ਮਹਿਬੂਬ ਸ਼ਹੀਦ ਦੀ ਯਾਦ ਨੂੰ ਸੱਚੇ ਦਿਲੋਂ ਤਾਜ਼ਾ ਕਰੀਏ। ਇਹ ਲੋੜ ਸਿਰਫ਼ ਇਸ ਲਈ ਨਹੀਂ ਹੈ ਕਿ ਉਹ ਵਿਦੇਸ਼ੀ ਗੁਲਾਮੀ ਤੋਂ ਦੇਸ਼ ਨੂੰ ਅਜ਼ਾਦ ਕਰਾਉਣ ਲਈ ਭਰੀ ਜਵਾਨੀ ਵਿੱਚ ਜਾਨ ਤੱਕ ਦੀ ਬਾਜ਼ੀ ਲਾ ਗਏ। ਅੱਜ ਵੀ ਦੇਸ਼ ਦੇ ਦੱਬੇ ਕੁਚਲੇ ਕਿਰਤੀ ਲੋਕਾਂ ਲਈ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਨਾ ਇਸ ਤੋਂ ਵੀ ਡੂੰਘੇ ਅਰਥ ਰੱਖਦਾ ਹੈ।
 ਸ਼ਹੀਦ ਭਗਤ ਸਿੰਘ ਦੀ ਸੋਚ 'ਤੇ ਅੰਗਰੇਜਾਂ ਨੇ ਘੱਟਾ ਪਾਉਣ ਦੀਆਂ ਜਿੰਨੀਆਂ ਸ਼ਾਜਿਸ਼ਾਂ ਕੀਤੀਆਂ ਸਨ ਉਹ ਅਜ਼ਾਦ ਭਾਰਤ ਦੇ ਲੁਟੇਰੇ ਹਾਕਮਾਂ ਦੀਆਂ ਸਾਜਿਸ਼ਾਂ ਸਾਹਮਣੇ ਕੁਝ ਵੀ ਨਹੀਂ ਹਨ। ਬੇਹੱਦ ਘਿਣਾਉਣੀਆਂ ਸਾਜਿਸ਼ਾਂ ਤਹਿਤ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਸੋਚ ਨੂੰ ਦਬਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਗਈ। 1947 ਤੋਂ ਬਾਅਦ ਰਾਜਗੱਦੀਆਂ 'ਤੇ ਕਾਬਜ਼ ਹੋਏ ਕਾਲ਼ੇ ਅੰਗਰੇਜਾਂ ਨੇ ਸ਼ਹੀਦੇ ਆਜ਼ਮ ਦੀ ਅਜ਼ਾਦੀ ਦੀ ਲੜਾਈ ਬਾਰੇ ਇਹੋ ਝੂਠ ਪ੍ਰਚਾਰਿਆ ਕਿ ਉਹ ਤਾਂ ਸਿਰਫ਼ ਅੰਗਰੇਜ਼ਾਂ ਖਿਲਾਫ ਲੜੇ ਸਨ। ਉਹਨਾਂ ਕਹਿਣ ਮੁਤਾਬਿਕ ਤਾਂ ਸ਼ਹੀਦ ਭਗਤ ਸਿੰਘ ਦੇ ਬੁੱਤਾਂ 'ਤੇ ਫੁੱਲਾਂ ਦੇ ਹਾਰ ਪਾ ਕੇ ਹੀ ਸਰਧਾਂਜਲੀ ਦੇ ਦੇਣੀ ਚਾਹੀਦੀ ਹੈ। ਪਰ ਇਹ  ਕੌੜੀ ਸੱਚਾਈ ਕਿਸੇ ਤੋਂ ਲੁਕੀ ਨਹੀਂ ਕਿ ਅਸੀਂ ਅੱਜ ਵੀ ਘੋਰ ਹਨੇਰੇ ਸਮੇਂ ਵਿੱਚ ਜਿਓ ਰਹੇ ਹਾਂ। ਆਮ ਲੋਕਾਂ ਲਈ ਇਸ ਦੇਸ਼ ਵਿੱਚ ਅਜ਼ਾਦੀ ਨਾਂ ਕੋਈ ਚੀਜ਼ ਨਹੀਂ ਹੈ। ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਦੀ ਉਸਾਰੀ ਕੀਤੀ ਜਾਣੀ ਅਜੇ ਬਾਕੀ ਹੈ।
ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਇੱਕ ਅਜਿਹੇ ਸਮਾਜ ਦੀ ਉਸਾਰੀ ਦਾ ਸੁਪਨਾ ਲਿਆ ਸੀ ਜਿੱਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ ਭਾਵ ਜਿੱਥੇ ਅਮੀਰੀ-ਗਰੀਬੀ ਦੇ ਪਾੜੇ ਨਾ ਹੋਣ, ਜਿੱਥੇ ਧਰਮਾਂ-ਜਾਤਾਂ-ਖੇਤਰਾਂ ਦੀਆਂ ਵੰਡੀਆਂ ਨਾ ਹੋਣ, ਜਿੱਥੇ ਇਸਤਰੀ-ਪੁਰਸ਼ਾਂ ਵਿੱਚ ਗੈਰ-ਬਰਾਬਰੀ ਨਾ ਹੋਵੇ। ਉਹ ਇੱਕ ਅਜਿਹੇ ਸਮਾਜ ਲਈ ਜੂਝਦੇ ਰਹੇ ਜਿੱਥੇ ਮਿਹਨਤ ਕਰਨ ਵਾਲੇ ਲੋਕ ਰਹਿਣ, ਖਾਣ, ਪਹਿਨਣ ਸਮੇਤ ਸਿੱਖਿਆ, ਸਿਹਤ, ਉਸਾਰੂ ਮਨੋਰੰਜਨ ਆਦਿ ਸਹੂਲਤਾਂ ਹਾਸਿਲ ਕਰ ਸਕਣ। ਉਹ ਹਰ ਕਿਰਤੀ ਵਾਸਤੇ ਇੱਕ ਇਨਸਾਨ ਦੀ ਜਿੰਦਗੀ, ਮਾਣ-ਸਨਮਾਣ ਦੀ ਜਿੰਦਗੀ ਚਾਹੁੰਦੇ ਸਨ। ਪਰ ਸ਼ਹੀਦੇ ਆਜ਼ਮ ਦੇ ਪਿਆਰੇ ਕਿਰਤੀ ਲੋਕ ਅੱਜ ਵੀ ਇਸ ਅਜ਼ਾਦ ਮੁਲਕ ਵਿੱਚ ਗੁਲਾਮਾਂ ਦੀ ਜਿੰਦਗੀ ਜਿਉਣ 'ਤੇ ਮਜ਼ਬੂਰ ਹਨ।
ਦੇਸ਼ ਦੇ ਆਮ ਲੋਕਾਂ ਦੀ ਬੇਹੱਦ ਦਰਦਨਾਕ ਹਾਲਤ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੇ ਤਾਰ-ਤਾਰ ਹੋਣ ਦੀ ਕਹਾਣੀ ਬਿਆਨ ਕਰ ਰਹੀ ਹੈ। ਦੇਸ਼ ਵਿੱਚ 18 ਕਰੋੜ ਲੋਕ ਫੁਟਪਾਥਾਂ 'ਤੇ ਸੌਂਦੇ ਹਨ, 18 ਕਰੋੜ ਲੋਕ ਝੁੱਗੀਆਂ-ਝੋਂਪੜੀਆਂ ਵਿੱਚ ਰਹਿੰਦੇ ਹਨ। ਹਰ ਰੋਜ 9000 ਬÎੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਕੇ ਮਰ ਰਹੇ ਹਨ। 35 ਕਰੋੜ ਲੋਕਾਂ ਨੂੰ ਭੁੱਖੇ ਸੋਣਾ ਪੈਂਦਾ ਹੈ। ਦੇਸ਼ ਦੇ ਲੱਗਭਗ 80 ਕਰੋੜ ਉਦਯੋਗਿਕ ਅਤੇ ਖੇਤ ਮਜ਼ਦੂਰ  ਅਤੇ ਗਰੀਬ ਕਿਸਾਨ ਦਿਨ ਰਾਤ ਹੱਡ ਭੰਨਵੀਂ ਮਿਹਨਤ ਦੇ ਬਾਵਜੂਦ ਵੀ ਭੁੱਖ ਨੰਗ ਨਾਲ਼ ਜੂਝ ਰਹੇ ਹਨ।  ਕਰੋੜਾਂ ਨੌਜਵਾਨਾਂ ਕੋਲ ਕੋਈ ਰੁਜਗਾਰ ਨਹੀਂ। ਲੱਕਤੋੜ ਮਹਿੰਗਾਈ ਗਰੀਬ ਲੋਕਾਂ ਦੇ ਮੂੰਹਾਂ ਚੋਂ ਰੋਟੀ ਦੀ ਆਖਰੀ ਬਚੀ ਬੁਰਕੀ ਵੀ ਖੋਹ ਰਹੀ ਹੈ। ਫਲ, ਦੁੱਧ, ਦਹੀ ਜਿਹੀਆਂ ਖੁਰਾਕਾਂ ਤਾਂ ਗਰੀਬਾਂ ਦੇ ਵੱਸ ਤੋਂ ਪਹਿਲਾਂ ਹੀ ਬਾਹਰੀ ਗੱਲ ਸੀ ਹੁਣ ਆਲੂ ਤਾਂ ਵੀ ਖਰੀਦ ਪਾਉਣਾ ਲੋਕਾਂ ਲਈ ਇੱਕ ਸੁਪਨਾ ਬਣਦਾ ਜਾ ਰਿਹਾ ਹੈ। ਆਰਥਿਕ ਤੰਗੀਆਂ ਪ੍ਰੇਸ਼ਾਨੀਆਂ 'ਚ ਘਿਰੇ ਲੋਕ ਆਤਮ ਹੱਤਿਆਵਾਂ ਕਰ ਰਹੇ ਹਨ 
 ਹਰ ਸੈਕੰਡ ਵਿੱਚ ਇੱਕ ਔਰਤ ਬਲਾਤਕਾਰ ਦਾ ਸ਼ਿਕਾਰ ਹੁੰਦੀ ਹੈ। ਹਰ ਵਰ੍ਹੇ 50 ਹਜ਼ਾਰ ਤੋਂ ਵੱਧ ਬੱਚੇ ਗਾਇਬ ਹੁੰਦੇ ਹਨ ਜਿਹਨਾਂ ਚੋਂ ਜਿਆਦਾਤਰ ਲੜਕੀਆਂ ਹੁੰਦੀਆਂ ਹਨ। ਇਹਨਾਂ ਲੜਕੀਆਂ ਵਿੱਚੋਂ ਜਿਆਦਾਤਰ ਨੂੰ ਦੇਹ ਵਿਉਪਾਰ ਵਿੱਚ ਧੱਕ ਦਿੱਤਾ ਜਾਂਦਾ ਹੈ। ਇਹਨਾਂ ਬੱਚਿਆਂ ਨੂੰ ਭੀਖ ਮੰਗਣ 'ਤੇ ਮਜ਼ਬੂਰ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਉਹਨਾਂ ਦੇ ਅੰਗ ਕੱਢ ਕੇ ਵੇਚ ਦਿੱਤੇ ਜਾਂਦੇ ਹਨ। 
ਇਹ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੀ ਅਜ਼ਾਦੀ ਨਹੀਂ ਹੈ। ਇਹ ਅਜ਼ਾਦੀ ਪੂੰਜੀਪਤੀਆਂ ਦੀ ਅਜ਼ਾਦੀ ਹੈ। ਦੇਸ਼ ਦੇ ਉਪਰਲੇ 10 ਪ੍ਰਤੀਸ਼ਤ ਅਮੀਰਾਂ ਕੋਲ ਦੇਸ਼ ਦੀ ਕੁੱਲ ਸੰਪਤੀ ਦਾ 85 ਫੀਸਦੀ ਹੈ, ਜਦ ਕਿ ਗਰੀਬੀ ਸਹਿ ਰਹੀ ਦੇਸ਼ ਦੀ ਨਿਚਲੀ 60 ਪ੍ਰਤੀਸ਼ਤ ਅਬਾਦੀ ਕੋਲ ਸਿਰਫ਼ 2 ਫੀਸਦੀ! ਅਜ਼ਾਦੀ ਦੇ 6 ਦਹਾਕਿਆਂ ਦੌਰਾਨ 22 ਪੂੰਜੀਪਤੀ ਘਰਾਣਿਆਂ ਦੀ ਜਾਇਦਾਦ ਵਿੱਚ 500 ਗੁਣਾ ਤੋਂ ਵੀ ਜਿਆਦਾ ਵਾਧਾ ਹੋਇਆ ਹੈ। ਸਾਮਰਾਜਵਾਦੀ ਵਿਦੇਸ਼ੀ ਲੁਟੇਰਿਆਂ ਨੂੰ ਭਾਰਤੀ ਕਿਰਤੀ ਲੋਕਾਂ ਦੀ ਕਿਰਤ ਦੀ ਲੁੱਟ ਕਰਨ ਦੀਆਂ ਬੇਹਿਸਾਬ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਸੰਸਦ-ਵਿਧਾਨ ਸਭਾਵਾਂ ਚੋਰ-ਗੁੰਡੇ-ਬਦਮਾਸ਼ਾਂ ਅਤੇ ਵਿਹਲੜ ਪਰਜੀਵੀਆਂ ਦਾ ਅੱਡਾ ਹਨ ਜਿੱਥੇ ਪੂੰਜੀਪਤੀਆਂ ਰਾਹੀਂ ਕਿਰਤੀ ਲੋਕਾਂ ਦੀ ਹੋ ਰਹੀ ਲੁੱਟ ਨੂੰ ਯਕੀਨੀ ਬਣਾਉਣ ਲਈ ਸਕੀਮਾਂ ਘੜੀਆਂ ਜਾਂਦੀਆਂ ਹਨ, ਹੱਕ ਮੰਗਦੇ ਲੋਕਾਂ ਨੂੰ ਦਬਾ ਕੇ ਰੱਖਣ ਲਈ ਕਾਲ਼ੇ ਕਾਨੂੰਨ ਪਾਸ ਕੀਤੇ ਜਾਂਦੇ ਹਨ।
 ਇਹ ਹੈ ਉਹ ਕਾਲ਼ੀ ਅਜ਼ਾਦੀ ਜਿਸ ਦੀ ਜੈ ਜੈਕਾਰ ਦੇਸ਼ ਦੇ ਲੁਟੇਰੇ ਹਾਕਮ ਕਰਦੇ ਨਹੀਂ ਥੱਕਦੇ। 
ਇਨਕਲਾਬੀ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਸਨ ਕਿ ਅੰਗਰੇਜ਼ਾਂ ਤੋਂ ਰਾਜ ਗੱਦੀਆਂ ਭਾਰਤੀਆਂ ਦੇ ਹੱਥ ਆਉਣ ਨਾਲ਼ ਹੀ ਦੇਸ਼ ਦੇ ਲੋਕਾਂ ਦੀ ਹਾਲਤ 'ਚ ਕੋਈ ਫ਼ਰਕ ਨਹੀਂ ਆਉਣ ਲੱਗਿਆ। ਸ਼ਹੀਦ ਭਗਤ ਸਿੰਘ ਨੇ ਕਿਹਾ ਸੀ— ''ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇੱਕ ਜੰਗ ਲੜੀ ਜਾ ਰਹੀ ਹੈ ਜੋ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਜਾਰੀ ਰਹੇਗੀ, ਜਦੋਂ ਤੱਕ ਕੁਝ ਸ਼ਕਤੀਸ਼ਾਲੀ ਵਿਅਕਤੀ ਭਾਰਤੀ ਲੋਕਾਂ ਦੇ ਆਮਦਨ ਦੇ ਵਸੀਲਿਆਂ 'ਤੇ ਕਬਜ਼ਾ ਜਮਾਈ ਰੱਖਣਗੇ। ਇਹ ਲੁਟੇਰੇ ਅੰਗਰੇਜ ਹੋਣ ਜਾਂ ਭਾਰਤੀ ਇਸ ਨਾਲ਼ ਸਥਿਤੀ ਵਿੱਚ ਕੋਈ ਫਰਕ ਨਹੀਂ ਪੈਂਦਾ।'' ਇਹ ਸਨ ਸ਼ਹੀਦ ਭਗਤ ਦੀ ਅਜ਼ਾਦੀ ਦੀ ਲੜਾਈ ਦੇ ਸੱਚੇ ਮਾਅਨੇ ਜਿਹਨਾਂ ਨੂੰ ਹਮੇਸ਼ਾਂ ਦਬਾ ਕੇ ਰੱਖਣ ਦੀ ਕੋਸ਼ਿਸ਼ ਹੋਈ। ਹਾਕਮਾਂ ਨੇ ਇਤਿਹਾਸ ਦੀਆਂ ਕਿਤਾਬਾਂ ਵਿੱਚੋਂ ਸ਼ਹੀਦ ਭਗਤ ਸਿੰਘ ਦੀ ਅਜ਼ਾਦੀ ਦੀ ਲੜਾਈ ਦੇ ਅਰਥਾਂ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਇਹੋ ਕਾਰਨ ਹੈ ਕਿ ਅੱਜ ਪੜੇ-ਲਿਖੇ ਲੋਕ ਵੀ ਸ਼ਹੀਦ ਭਗਤ ਸਿੰਘ ਦੀ ਜੰਗੇ-ਅਜ਼ਾਦੀ ਦੇ ਇਹਨਾਂ ਮਾਅਨਿਆਂ ਤੋਂ ਅਣਜਾਣ ਹਨ। ਪਰ, ਲੁਟੇਰੇ ਹਾਕਮ ਕਿੰਨੀਆਂ ਵੀ ਸਾਜਿਸ਼ਾਂ ਕਿਉਂ ਨਾ ਰਚਦੇ ਰਹੇ ਹੋਣ ਸ਼ਹੀਦ ਭਗਤ ਸਿੰਘ ਦੀ ਸੋਚ ਅੱਜ ਵੀ ਜਿਉਂਦੀ ਹੈ। ਸ਼ਹੀਦੇ ਆਜ਼ਮ ਨੇ ਕਿਹਾ ਸੀ-ਹਵਾ ਮੇਂ ਰਹੇਗੀ ਮੇਰੇ ਖਿਆਲ ਕੀ ਬਿਜਲੀ, ਯੇ ਮੁਸ਼ਤੇ ਖਾਕ ਹੈ ਫਾਨੀ, ਰਹੇ ਰਹੇ ਨਾ ਰਹੇ। ਸਮਾਜ ਦੀ ਮੁੱਢੋਂ-ਸੁੱਢੋਂ ਤਬਦੀਲ ਕਰਨ ਦੀ ਤਾਂਘ ਰੱਖਣ ਵਾਲ਼ੇ ਅੱਜ ਵੀ ਸ਼ਹੀਦੇ ਆਜ਼ਮ ਦੀ ਇਨਕਲਾਬੀ ਸੋਚ ਤੋਂ ਪ੍ਰੇਰਣਾ ਅਤੇ ਮਾਰਗਦਰਸ਼ਨ ਪ੍ਰਾਪਤ ਕਰ ਰਹੇ ਹਨ। ਸ਼ਹੀਦੇ ਆਜ਼ਮ ਅੱਜ ਵੀ ਲੁੱਟ, ਜ਼ਬਰ, ਜੁਲਮ, ਅਨਿਆਂ ਖਿਲਾਫ਼ ਖਲੋਣ ਵਾਲੇ ਜਿੰਦਾ ਦਿਲ ਇਨਸਾਨਾਂ ਦੇ ਦਿਲ ਦੀ ਧੜਕਣ ਹਨ। ਉਹ ਅੱਜ ਵੀ ਬਲਦੀ ਮਸ਼ਾਲ ਵਾਂਗ ਇਨਕਲਾਬ ਦਾ ਰਾਹ ਰੋਸ਼ਨ ਕਰ ਰਹੇ ਹਨ। ਲੁਟੇਰਿਆਂ ਦੇ ਦਿਲਾਂ ਵਿੱਚ ਅੱਜ ਵੀ ਸ਼ਹੀਦ ਭਗਤ ਸਿੰਘ ਦੇ ਵਿਚਾਰ ਖੌਫ ਪੈਦਾ ਕਰ ਰਹੇ ਹਨ। ਉਹਨਾਂ ਦੀ ਸੋਚ ਨੂੰ ਦਬਾ ਕੇ ਰੱਖਣ ਦੇ ਰੂਪ ਵਿੱਚ ਉਹਨਾਂ ਨੂੰ ਇੱਕ ਵਾਰ ਨਹੀਂ ਸਗੋਂ ਅਨੇਕਾਂ-ਅਨੇਕ ਵਾਰ ਫਾਂਸੀ ਲਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਪਰ ਉਹ ਦੱਬੇ-ਕੁਚਲੇ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਲੁੱਟ-ਖੋਹ, ਅਨਿਆਂ, ਜਬਰ, ਜੁਲਮ ਅਤੇ ਗੁਲਾਮੀ ਤੋਂ ਮੁਕਤੀ ਦੀ ਇੱਕ ਆਸ ਬਣਕੇ ਅਮਰ ਹਨ। ਉਹ ਅੱਜ ਵੀ ਨੌਜਵਾਨਾਂ ਨੂੰ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰਹਿਤ ਨਵੇਂ ਸਮਾਜ ਦੀ ਉਸਾਰੀ ਦੇ ਮਹਾਨ ਰਾਹ ਦੇ ਪਾਂਧੀ ਬਣਨ ਲਈ ਲਲਕਾਰ ਰਹੇ ਹਨ।
ਨੌਜਵਾਨੋ, ਉਠੋ! ਜਾਗੋ!! ਤੂਹਾਨੂੰ ਸੁੱਤਿਆਂ ਯੁੱਗ ਬੀਤ ਚੁੱਕੇ ਹਨ— ਅੱਜ ਦੇ ਹਨੇਰੇ ਸਮੇਂ ਵਿੱਚ ਸ਼ਹੀਦ ਭਗਤ ਸਿੰਘ ਦੇ ਇਹਨਾਂ ਸ਼ਬਦਾਂ 'ਤੇ ਅਮਲ ਕਰਨਾ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ। ਆਓ, ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ Àਹਨਾਂ ਦੇ ਸੁਪਨਿਆਂ ਦੇ ਸਮਾਜ ਦੀ ਉਸਾਰੀ ਦਾ ਪ੍ਰਣ ਕਰੀਏ! ਪਿਆਰੇ ਲੋਕੋ, 

ਨੌਜਵਾਨੋ, ਉਠੋ! ਜਾਗੋ!! ਤੂਹਾਨੂੰ ਸੁੱਤਿਆਂ ਯੁੱਗ ਬੀਤ ਚੁੱਕੇ ਹਨ— ਅੱਜ ਦੇ ਹਨੇਰੇ ਸਮੇਂ ਵਿੱਚ ਸ਼ਹੀਦ ਭਗਤ ਸਿੰਘ ਦੇ ਇਹਨਾਂ ਸ਼ਬਦਾਂ 'ਤੇ ਅਮਲ ਕਰਨਾ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ। ਆਓ, ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ Àਹਨਾਂ ਦੇ ਸੁਪਨਿਆਂ ਦੇ ਸਮਾਜ ਦੀ ਉਸਾਰੀ ਦਾ ਪ੍ਰਣ ਕਰੀਏ!

 <b>
ਅਸੀਂ ਸਾਰੇ ਸੱਚੇ ਨੌਜਵਾਨਾਂ ਨੂੰ ਸ਼ਹੀਦੇ-ਆਜ਼ਮ ਭਗਤ ਸਿੰਘ ਦੇ
ਸੁਪਨਿਆਂ ਦਾ ਸਮਾਜ ਸਿਰਜਣ ਲਈ ਚੱਲ ਰਹੀ ਜੱਦੋਜਹਿਦ ਵਿੱਚ
ਸਾਡੇ ਹਮਸਫ਼ਰ ਬਣਨ ਦਾ ਸੱਦਾ ਦਿੰਦੇ ਹਾਂ!</b>