
ਮਹਾਨ ਗਦਰ ਪਾਰਟੀ ਦੀ ਸਥਾਪਨਾ ਸ਼ਤਾਬਦੀ ਮੌਕੇ
ਨੌਜਵਾਨ ਭਾਰਤ ਸਭਾ ਵਲੋਂ ਜਾਰੀ ਪਰਚਾ-
ਗਦਰੀ ਸ਼ਹੀਦਾਂ ਦਾ ਪੈਗਾਮ, ਜਾਰੀ ਰੱਖਣਾ ਹੈ ਸੰਗਰਾਮ!
ਗਦਰੀ ਸੂਰਬੀਰਾਂ ਦੇ ਅਧੂਰੇ ਸੁਪਨੇ ਸਾਕਾਰ ਕਰਨ ਲਈ ਅੱਗੇ ਆਓ!
ਪਿਆਰੇ ਲੋਕੋ,
ਸੰਸਾਰ ਭਰ ਦੇ ਲੁਟੇਰੇ ਹਾਕਮਾਂ ਦੀ ਹਮੇਸ਼ਾਂ ਤੋਂ
ਹੀ ਇਹ ਕੋਸ਼ਿਸ਼ ਰਹੀ ਹੈ ਕਿ ਲੋਕਾਂ ਨੂੰ ਉਹਨਾਂ ਦੇ ਰਾਹ ਦਰਸਾਊ ਵਿਰਸੇ, ਇਤਿਹਾਸਕ ਲੋਕ
ਘੋਲ਼ਾਂ ਤੇ ਸੱਚੇ ਲੋਕ ਨਾਇਕਾਂ ਤੋਂ ਵੱਧ ਤੋਂ ਵੱਧ ਅਣਜਾਣ ਬਣਾ ਕੇ ਰੱਖਿਆ ਜਾਵੇ। ਕਾਰਨ
ਇਹ ਹੈ ਕਿ ਜਿੰਨਾਂ ਵੱਧ ਲੋਕ ਆਪਣੇ ਇਨਕਲਾਬੀ-ਅਗਾਂਹਵਧੂ ਵਿਰਸੇ ਨਾਲ਼ੋਂ ਟੁੱਟੇ ਹੁੰਦੇ
ਹਨ ਓਨਾ ਹੀ ਵਧੇਰੇ ਲੁਟੇਰੇ ਹਾਕਮਾਂ ਲਈ ਲੁੱਟ, ਜ਼ਬਰ, ਅਨਿਆਂ ਦਾ ਰਾਜ ਕਾਇਮ ਰੱਖਣਾ
ਸੁਖਾਲਾ ਹੁੰਦਾ ਹੈ। ਅੱਜ ਸਾਡੇ ਵਿੱਚੋਂ ਕਿੰਨੇ ਕੁ ਲੋਕ ਹਨ, ਉਹ ਕਿੰਨੇ ਕੁ ਨੌਜਵਾਨ ਹਨ
ਜੋ 100 ਸਾਲ ਪਹਿਲਾਂ ਭਾਰਤ ਦੇ ਲੋਕਾਂ ਨੂੰ ਅੰਗਰੇਜ਼ਾਂ ਦੀ ਭਿਆਨਕ ਗ਼ੁਲਾਮੀ ਤੋਂ ਅਜ਼ਾਦ
ਕਰਾਉਣ ਲਈ ਬਣੀ, ਸਿਰਲੱਥ ਘੋਲ਼ ਲੜਨ ਵਾਲ਼ੀ ਅਤੇ ਮਿਸਾਲੀ ਕੁਰਬਾਨੀਆਂ ਦੀਆਂ ਉਦਾਹਰਣਾਂ
ਪੇਸ਼ ਕਰਨ ਵਾਲ਼ੀ ਮਹਾਨ ਗਦਰ ਪਾਰਟੀ ਬਾਰੇ ਜਾਣਦੇ ਹਨ? ...ਪੂਰਾ ਪਰਚਾ ਪਡ਼ੋ