Saturday, July 5, 2014

ਸਾਡੇ ਸਮੇਂ ਦੀਆਂ ਕੁਝ ਇਤਿਹਾਸਕ ਜਿੰਮੇਵਾਰੀਆਂ - ਇੱਕ ਨਵੀਂ ਸ਼ੁਰੂਆਤ ਲਈ ਕੁਝ ਜ਼ਰੂਰੀ ਕਾਰਜ਼


ਕਿਰਤੀ ਲੋਕਾਂ ਨਾਲ਼ ਏਕਤਾ ਬਨਾਉਣ ਲਈ ਵਿਦਿਆਰਥੀ ਨੌਜਵਾਨਾਂ ਨੂੰ ਕੁਝ ਜ਼ਰੂਰੀ ਕਦਮ ਚੁਕਣੇ ਹੀ ਹੋਣਗੇ

    ਇਸ ਪੂੰਜੀਵਾਦੀ ਸਿੱਖਿਆ ਪ੍ਰਣਾਲੀ ਤੋਂ ਸਾਨੂੰ ਸਮਾਜਿਕ ਯਥਾਰਥ ਨੂੰ ਹਾਕਮ ਜਮਾਤਾਂ ਦੇ ਨਜ਼ਰੀਏ ਤੋਂ ਦੇਖਣ ਦੀ ਸਿੱਖਿਆ ਮਿਲਦੀ ਹੈ। ਪੂੰਜੀਵਾਦੀ ਸਿੱਖਿਆ ਅਤੇ ਸੱਭਿਆਚਾਰ ਵਿੱਚ ਸਮਾਜਿਕ ਅਤੇ ਸੱਭਿਆਚਾਰ ਵਿੱਚ ਸਮਾਜਿਕ ਯਥਾਰਥ ਦਾ ਵਿਗੜਿਆ ਰੂਪ ਹੀ ਦਿਖਾਈ ਦਿੰਦਾ ਹੈ। ਲੋਕਾਂ ਦੀ ਜਿੰਦਗੀ ਨਾਲ਼, ਉਤਪਾਦਨ ਦੀ ਪ੍ਰਕਿਰਿਆ ਨਾਲ਼ ਅਤੇ ਲੋਕਾਂ ਦੀ ਮੁਕਤੀ ਦੇ ਉਦੇਸ਼ ਅਤੇ ਰਾਹ ਤੋਂ ਸਿੱਖਿਅਤ ਹੋਣਾ ਹੀ ਅਸਲ ਸਿੱਖਿਆ ਹੈ। ਸਾਨੂੰ ਇਸੇ ਅਸਲੀ ਸਿੱਖਿਆ ਦਾ ਬਦਲਵਾਂ ਰਾਹ ਅਪਣਾਉਣਾ ਹੋਵੇਗਾ ਅਤੇ ਬਦਲਵੀਂ ਪ੍ਰਣਾਲ਼ੀ ਬਣਾਉਣੀ ਹੋਵੇਗੀ। ਪੂੰਜੀਵਾਦੀ ਸਿੱਖਿਆ ਪ੍ਰਣਾਲੀ ਸਾਨੂੰ ਕੁਦਰਤ, ਇਤਿਹਾਸ ਅਤੇ ਸਮਾਜ ਨੂੰ ਸਮਝਣ ਦੀ ਯੋਗਤਾ ਤਾਂ ਦੇ ਦਿੰਦੀ ਹੈ ਜੋ ਮਨੁੱਖੀ ਸੱਭਿਅਤਾ ਦੀ ਵਿਰਾਸਤ ਹੈ। ਪਰ ਸਿੱਖਿਅਤ ਨੌਜਵਾਨ ਇਸ ਯੋਗਤਾ ਦਾ ਇਸਤੇਮਾਲ ਹਾਕਮ ਜਮਾਤਾਂ ਅਤੇ ਵਿਵਸਥਾ ਹਿੱਤ ਵਿੱਚ ਹੀ ਕਰਦੇ ਹਨ। ਜਦੋਂ ਉਹ ਲੋਕਾਂ ਨਾਲ਼ ਇਕਮਿਕ ਹੋ ਜਾਂਦੇ ਹਨ ਤਾਂ ਉਹਨਾਂ ਦੇ ਹਿੱਤ ਦੇ ਨਜ਼ਰੀਏ ਨਾਲ਼ ਇਤਿਹਾਸ ਅਤੇ ਸਮਾਜ ਦਾ ਅਧਿਐਨ ਕਰਦੇ ਹਨ ਅਤੇ ਫਿਰ ਇਸ ਇਨਕਲਾਬੀ ਗਿਆਨ ਨੂੰ ਉਹਨਾਂ ਹੀ ਲੋਕਾਂ ਤੱਕ ਲੈ ਜਾਂਦੇ ਹਨ। ਜੋ ਪ੍ਰਬੁੱਧ, ਸਿੱਖਿਅਤ ਮੱਧਵਰਗੀ ਨੌਜਵਾਨ ਆਪਣੀਆਂ ਸਮੱਸਿਆਵਾਂ-ਪਰੇਸ਼ਾਨੀਆਂ ਦਾ ਸਧਾਰਨੀਕਰਨ ਕਰਦੇ ਹੋਏ ਨਿਆਂ, ਬਰਾਬਰੀ ਅਤੇ ਇਤਿਹਾਸਕ ਵਿਕਾਸ ਪੱਖੀ ਹੋ ਜਾਂਦੇ ਹਨ, ਉਹਨਾਂ ਦੇ ਵਿਚਾਰਾਂ ਦਾ ਇੱਕੋ-ਇੱਕ ਮੁੱਲ ਇਹ ਪੈ ਸਕਦਾ ਹੈ ਕਿ ਉਹ ਕਿਰਤੀ ਅਬਾਦੀ ਨਾਲ਼ ਏਕਤਾ ਬਣਾ ਕੇ ਉਸਨੂੰ ਸਮਾਜਿਕ ਇਨਕਲਾਬ ਲਈ ਜਥੇਬੰਦ ਕਰਨ, ਕਿਉਂਕਿ ਇਸਤੋਂ ਬਿਨਾਂ ਕੋਈ ਸਮਾਜਿਕ ਇਨਕਲਾਬ ਨਹੀਂ ਹੋ ਸਕਦਾ। ਸਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਪ੍ਰਬੁੱਧ ਵਿਦਿਆਰਥੀ-ਨੌਜਵਾਨਾਂ ਦਾ ਵਿਆਪਕ ਕਿਰਤੀ ਲੋਕਾਂ ਤੋਂ ਵੱਖਰਾਪਨ ਇਸ ਪੂੰਜੀਵਾਦੀ ਵਿਵਸਥਾ ਦੀ ਇੱਕ ਮਜ਼ਬੂਤ ਕੰਧ ਹੈ। ਇਸ ਕੰਧ ਨੂੰ ਡੇਗ ਕੇ ਹੀ ਕੋਈ ਪ੍ਰਬੁੱਧ, ਨਿਆਂਸ਼ੀਲ, ਰੈਡੀਕਲ ਨੌਜਵਾਨ ਸਹੀ ਮਾਅਨੇ ਵਿੱਚ ਇਨਕਲਾਬੀ ਕਹਾਉਣ ਦਾ ਹੱਕਦਾਰ ਹੋ ਸਕਦਾ ਹੈ। ਮਾਓ-ਜੇ-ਤੁੰਗ ਨੇ ਇੱਕ ਜਗ੍ਹਾ ‘ਤੇ ਲਿਖਿਆ ਹੈ- ” ਕੋਈ ਨੌਜਵਾਨ, ਇਨਕਲਾਬੀ ਹੈ ਜਾਂ ਨਹੀਂ, ਇਹ ਜਾਨਣ ਦੀ ਕਸੌਟੀ ਕੀ ਹੈ? ਉਸਨੂੰ ਕਿਵੇਂ ਪਹਿਚਾਣਿਆ ਜਾਵੇ? ਇਸਦੀ ਕਸੌਟੀ ਸਿਰਫ਼ ਇੱਕ ਹੈ, ਭਾਵ ਇਹ ਦੇਖਣਾ ਚਾਹੀਦਾ ਹੈ ਕਿ ਉਹ ਵਿਆਪਕ ਮਜ਼ਦੂਰ-ਕਿਸਾਨ ਲੋਕਾਂ ਨਾਲ਼ ਇਕਮਿਕ ਹੋ ਜਾਣਾ ਚਾਹੁੰਦਾ ਹੈ ਜਾਂ ਨਹੀਂ, ਅਤੇ ਇਸ ਗੱਲ ਉੱਤੇ ਅਮਲ ਕਰਦਾ ਹੈ ਕਿ ਨਹੀਂ? ਇਨਕਲਾਬੀ ਉਹ ਹੈ ਜੋ ਮਜ਼ਦੂਰਾਂ ਅਤੇ ਕਿਸਾਨਾਂ ਨਾਲ਼ ਇਕਮਿਕ ਹੋ ਜਾਣਾ ਚਾਹੁੰਦਾ ਹੋਵੇ ਅਤੇ ਆਪਣੇ ਅਮਲ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਨਾਲ਼ ਇਕਮਿਕ ਹੋ ਜਾਂਦਾ ਹੋਵੇ, ਨਹੀਂ ਤਾਂ ਉਹ ਇਨਕਲਾਬੀ ਨਹੀਂ ਹੈ, ਜਾਂ ਉਲਟ-ਇਨਕਲਾਬੀ ਹੈ। ”....

No comments:

Post a Comment