Monday, April 7, 2014

ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ, ਗਰੀਬੀ ਦੇ ਖਾਤਮੇ ਦਾ ਰਾਹ ਚੋਣਾਂ ਨਹੀਂ ਇਨਕਲਾਬ ਹੈ!! - ਨੌਭਾਸ ਵੱਲੋਂ 16ਵੀਂ ਲੋਕ ਸਭਾ ਚੋਣਾਂ ਮੌਕੇ ਵੰਡਿਆ ਜਾ ਰਿਹਾ ਇੱਕ ਪਰਚਾ

ਹੁਣ ਫਿਰ ਸਵਾਲ ਇਹ ਹੈ ਕਿ ਜੇ 67 ਸਾਲਾਂ ਦੀ ਅਜਾਦੀ ਨੇ ਸਾਨੂੰ ਕੁਝ ਨਹੀਂ ਦਿੱਤਾ ਤਾਂ ਫਿਰ ਕੀਤਾ ਕੀ ਜਾਵੇ? ਜਿਸ ਜਰੀਏ ਇੱਕ ਬਿਹਤਰ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ-ਜਿਸ ਵਿੱਚ ਅੱਜ ਦੇ ਸਮਾਜ ਦੀਆਂ ਬੀਮਾਰੀਆਂ ਬੇਰੁਜਗਾਰੀ, ਮਹਿੰਗਾਈ, ਗਰੀਬੀ, ਭ੍ਰਿਸ਼ਟਾਚਾਰ ਆਦਿ ਨਾਮ ਨਿਸ਼ਾਨ ਨਾ ਹੋਵੇ। ਤਾਂ ਇਸ ਵਾਸਤੇ ਸਾਡਾ ਮੰਨਣਾ ਹੈ ਕਿ ਅਜਿਹੇ ਸਮਾਜ ਦਾ ਰਾਸਤਾ ਵਿਆਪਕ ਨੌਜਵਾਨਾਂ-ਵਿਦਿਆਰਥੀਆਂ ਤੇ ਕਿਰਤੀ ਲੋਕਾਂ ਦੇ ਏਕੇ ਰਾਹੀਂ ਹੀ ਸੰਭਵ ਹੈ। ਇਤਿਹਾਸ ਗਵਾਹ ਹੈ ਕਿ ਨੌਜਵਾਨਾਂ ਕਿਸੇ ਵੀ ਤਰਾਂ ਦੇ ਹਾਲਾਤਾਂ ਨੂੰ ਬਦਲਣ ਦਾ ਦਮ-ਖਮ ਰੱਖਦੇ ਹਨ-ਉਹ ਸਮਾਜ ਦੀ ਰੀੜ ਹੁੰਦੇ ਹਨ। ਤਾਂ ਲੋੜ ਹੈ ਅੱਜ ਜਥੇਬੰਦ ਹੋਣ ਦੀ ਤੇ ਸਮਾਜ ਦੀਆਂ ਦੂਜੀਆਂ ਦੱਬੀਆਂ-ਕੁਚਲੀਆਂ ਜਮਾਤਾਂ ਨੂੰ ਨਾਲ਼ ਲੈਕੇ ਇਸ ਰੋਗੀ ਢਾਂਚੇ ਵਿਰੁੱਧ ਸੰਘਰਸ਼ ਵਿੱਢਣ ਦੀ।  (ਪਰਚੇ ਦਾ ਇੱਕ ਅੰਸ਼)

No comments:

Post a Comment