Sunday, May 25, 2014

'ਨੌਜਵਾਨ ਭਾਰਤ ਸਭਾ' ਨੇ ਮਨਾਇਆ ਗਦਰੀ ਸੂਰਬੀਰ 'ਸ਼ਹੀਦ ਕਰਤਾਰ ਸਿੰਘ ਸਰਾਭਾ' ਦਾ ਜਨਮ ਦਿਨ

 "ਇਨਕਲਾਬ ਜਿਦਾਬਾਦ"                                     "ਗਦਰ ਲਹਿਰ ਦੇ ਸ਼ਹੀਦ ਅਮਰ ਰਹਿਣ"                          
                  ਇਸ ਮੌਕੇ 'ਨੋਜਵਾਨ ਭਾਰਤ ਸਭਾ' ਵਲੋਂ ਇ੍ਕ ਵਿਚਾਰ ਚਰਚਾ(ਆਮ ਸਭਾ) ਦਾ ਆਯੋੇਜਨ ਕੀਤਾ ਗਿਆ। ਪਿੰਡ ਦੇ ਨੌਜਵਾਨਾਂ ਨੂੰ ਇਕ੍ਠੇ ਕਰਕੇ 'ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਲਾਸਾਨੀ ਕੁਰਬਾਨੀ ਤੇ ਅਜ ਦਾ ਸਮਾਂ 'ਵਿਸ਼ੇ ਤੇ ਨੌਭਾਸ ਦੇ ਸਾਥੀ ਕੁਲਵਿੰਦਰ ਨੇ ਆਪਣੇ ਵਿਚਾਰ ਪੇਸ਼ ਕੀਤੇ।
                    ਉਹਨਾਂ 'ਸ਼ਹੀਦ ਕਰਤਾਰ ਸਿੰਘ ਸਰਾਭਾ' ਦੀ ਜਿੰਦਗੀ ਦਾ ਵੇਰਵਾੀ ਦਿੰਦੇ ਹੋਏ, ਅਜ ਦੇ ਸਮੇ ਚ ਉਹਨਾਂ ਦੀ ਸੋਚ ਦੀ ਪਰਸੰਕਗਤਾ ਦੀ ਗ੍ਲ ਕੀਤੀ। ਉਹਨਾਂ ਕਿਹਾ ਕਿ ਜਿਸ ਤਰਾਂ ਦੇ ਸਮਾਜ ਵਾਸਤੇ ਸਾਡੇ ਇਹਨਾਂ ਗਦਰੀ ਸੂਰਮਿਆਂ ਨੇ ਆਪਣੀ ਜਿੰਦਗੀ ਦੀ ਕੁਰਬਾਨੀ ਕੀਤੀ ਸੀ ਅਜ ਵੀ ਉਸ ਤਰਾਂ ਦੀ ਸਮਾਜ ਨਹੀਂ ਬਣਿਅਾਂ-ਅਜ ਵੀ ਇਸ ਦੇਸ਼ ਦੀ ਕਰੋਡ਼ਾਂ-ਕਰੋਡ਼਼ ਮਿਹਨਤਕਸ਼ ਅਬਾਦੀ ਗਰੀਬੀ, ਭੁਖਮਰੀ, ਮਹਿੰਗਾਈ ਦੀ ਮਾਰ ਝਲ ਰਹੀ ਹੈ। ਦੇਸ਼ ਦੀ ਨੌਜਵਾਨ ਪੀਡ਼ੀ ਬੇਰੁਜਗਾਰੀ ਦੀ ਚਕੀ ਵਿਚ ਪਿਸ ਰਹੀ ਹੈ ਤੇ ਦੇਸ਼ ਦੇ ਹਾਕਮ ਸਿਰਫ ਸਰਮਾਏਦਾਰਾਂ ਦੀ ਚਾਕਰੀ ਕਰਨ ਨੂੰ ਲ੍ਗੇ ਹੋਏ ਹਨ|
                   ਉਹਨਾਂ ਕਿਹਾ ਕਿ ਅਜ ਦਾ ਇਹ ਲੋਟੂ-ਮੁਨਾਫਾਖੋਰ ਸਮਾਜ ਅਸਲ ਚ ਸਾਡੇ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਹੈ ਹੀ ਨਹੀਂ। ਉਹ ਤਾਂ ਇਕ ਐਸਾ ਸਮਾਜ ਚਾਹੁੰਦੇ ਸਨ ਜਿਥੇ ਹਰ ਕਿਰਤੀ ਦੀ ਇਕ ਇਜਤ ਮਾਣਦੀ ਜਿੰਦਗੀ ਹੋਵੇ, ਸਮਾਜ ਚ ਗਰੀਬੀ, ਬੇਰੁਜਗਾਰੀ, ਮਹਿੰਗਾਈ , ਭਰਿਸ਼ਟਾਚਾਰ ਨਾ ਹੋਵੇ।
                   ਉਹਨਾਂ ਇਹ ਵੀ ਕਿਹਾ ਕਿ ਸਾਨੂੰ ਇਹ ਉਮੀਦ ਵੀ ਨਹੀਂ ਕਰਨੀ ਚਾਹੀਦੀ ਕਿ ਸਾਡੇ ਸ਼ਹੀਦਾਂ ਦੇ ਸੁਪਨਿਆਂ ਦੀ ਉਸਾਰੀ ਇਹ ਵੋਟ-ਬਟੋਰੂ ਪਾਰਟੀਅਾਂ ਕਰਨਗੀਆਂ। ਇਹ ਸਭ ਇਸ ਸਮੁਚੇ ਮਨੁਖਦੋਖੀ ਢਾਂਚੇ ਨੂੰ ਉਲਟਾਕੇ ਇਕ 'ਇਨਕਲਾਬ 'ਜਰੀਏ ਹੀ ਸਭ ਸੰਭਵ ਹੈ।ਇਸਦੇ ਲਈ ਉਹਨਾਂ ਦੇਸ਼ ਦੇ ਨੌਜਵਾਨਾਂ ਨੂੰ ਅਗੇ ਆਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਰਾਹ ਚਲਣ ਤੇ ਇਸ ਘਟੀਆ ਸਮਾਜ ਦੀ ਇਕ ਬਿਹਤਰ ਸਮਾਜ ਚ ਕਾਇਆਪਲਟੀ ਕਰਨ ਦੀ ਅਪੀਲ ਕੀਤੀ। ਇਸ ਸਭਾ ਦਾ ਅੰਤ ਸ਼ਹੀਦਾਂ ਨੂੰ ਸਮਰਪਿਤ 'ਇਨਕਲਾਬ ਜਿੰਦਾਬਾਦ' ਦੇ ਨਾਹਰੇ ਲਗਾ ਕੇ ਕੀਤਾ ਗਿਆ।

No comments:

Post a Comment